ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਐਲਪੀਜੀ ਅਤੇ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ 4 ਮਹੀਨਿਆਂ ਬਾਅਦ 80 ਪੈਸੇ ਪ੍ਰਤੀ ਲੀਟਰ ਵਧ ਗਈ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ 96.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਮੁੰਬਈ ‘ਚ ਪੈਟਰੋਲ 110.82 ਰੁਪਏ, ਡੀਜ਼ਲ 95.00, ਕੋਲਕਾਤਾ ‘ਚ ਪੈਟਰੋਲ 105.51, ਡੀਜ਼ਲ 90.62 ਅਤੇ ਚੇਨਈ ‘ਚ ਪੈਟਰੋਲ 102.16 ਰੁਪਏ ਅਤੇ ਡੀਜ਼ਲ 92.19 ਰੁਪਏ ਪ੍ਰਤੀ ਲੀਟਰ ਹੈ। ਦਿੱਲੀ ‘ਚ ਹੁਣ 14.2 ਕਿਲੋਗ੍ਰਾਮ ਦਾ ਬਿਨਾਂ ਸਬਸਿਡੀ ਵਾਲਾ ਸਿਲੰਡਰ 949.50 ਰੁਪਏ ‘ਚ ਮਿਲੇਗਾ। 5 ਕਿਲੋ ਦਾ ਐਲਪੀਜੀ ਸਿਲੰਡਰ 349 ਰੁਪਏ ਵਿੱਚ, 10 ਕਿਲੋ ਦਾ 669 ਰੁਪਏ ਵਿੱਚ ਅਤੇ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2003.50 ਰੁਪਏ ਵਿੱਚ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: