ਪੀਐੱਫ ਖਾਤਾ ਧਾਰਕਾਂ ਲਈ ਵੱਡੀ ਖੁਸ਼ਖਬਰੀ ਹੈ। ਹੁਣ ਜੇਕਰ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਈਪੀਐੱਫਓ ਤੋਂ ਤੁਹਾਨੂੰ ਇੱਕ ਲੱਖ ਰੁਪਏ ਦਾ ਲਾਭ ਮਿਲ ਸਕਦਾ ਹੈ ਅਤੇ ਤੁਹਾਨੂੰ ਇਸ ਪੈਸੇ ਲਈ ਕੋਈ ਦਸਤਾਵੇਜ਼ ਦੇਣ ਦੀ ਵੀ ਲੋੜ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਈਪੀਐੱਫਓ ਦੀ ਵੱਲੋਂ ਤਨਖਾਹਦਾਰ ਲੋਕਾਂ ਨੂੰ ਐਡਵਾਂਸ ਕਲੇਮ ਤਹਿਤ ਇਹ ਪੈਸੇ ਕਢਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਈਪੀਐੱਫਓ ਨੇ ਕਿਹਾ, “ਜਾਨਲੇਵਾ ਬਿਮਾਰੀ ਦੀ ਸਥਿਤੀ ਵਿੱਚ ਕਈ ਵਾਰ ਮਰੀਜ਼ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ, ਅਜਿਹੇ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੇ ਖਰਚੇ ਪੂਰੇ ਕਰਨ ਲਈ ਐਡਵਾਂਸ ਸਹੂਲਤ ਦਿੱਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਲੇਮ ਕਰਨ ਵਾਲੇ ਕਰਮਚਾਰੀ ਦੇ ਮਰੀਜ਼ ਨੂੰ ਸਰਕਾਰੀ / ਜਨਤਕ ਖੇਤਰ ਯੂਨਿਟ / ਸੀਜੀਐਚਐਸ ਪੈਨਲ ਹਸਪਤਾਲ ਵਿੱਚ ਦਾਖਲ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਕਿਸੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਤੁਸੀਂ ਮੈਡੀਕਲ ਕਲੇਮ ਲਈ ਅਰਜ਼ੀ ਭਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਤੁਸੀਂ 1 ਲੱਖ ਰੁਪਏ ਤੱਕ ਐਡਵਾਂਸ ਕਢਵਾ ਸਕਦੇ ਹੋ। ਜੇਕਰ ਤੁਸੀਂ ਕੰਮ ਵਾਲੇ ਦਿਨ ਅਪਲਾਈ ਕਰ ਰਹੇ ਹੋ ਤਾਂ ਅਗਲੇ ਦਿਨ ਹੀ ਤੁਹਾਡੇ ਪੈਸੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਇਹ ਪੈਸਾ ਸਿੱਧੇ ਕਰਮਚਾਰੀ ਦੇ ਖਾਤੇ ਜਾਂ ਹਸਪਤਾਲ ਵਿੱਚ ਟਰਾਂਸਫਰ ਕੀਤਾ ਜਾ ਸਕਦਾ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਦੇ 45 ਦਿਨਾਂ ਦੇ ਅੰਦਰ ਮੈਡੀਕਲ ਸਲਿੱਪ ਜਮ੍ਹਾਂ ਕਰਾਉਣੀ ਹੋਵੇਗੀ। ਤੁਹਾਡੇ ਅੰਤਿਮ ਬਿੱਲ ਨੂੰ ਪੇਸ਼ਗੀ ਰਕਮ ਨਾਲ ਐਡਜਸਟ ਕੀਤਾ ਜਾਵੇ।
ਪੈਸੇ ਕਢਵਾਉਣ ਦਾ ਤਰੀਕਾ: ਤੁਸੀਂ ਅਧਿਕਾਰਤ ਵੈੱਬਸਾਈਟ www.epfindia.gov.in ‘ਤੇ ਆਨਲਾਈਨ ਐਡਵਾਂਸ ਕਲੇਮ ਲੈ ਸਕਦੇ ਹੋ। ਇਸ ਤੋਂ ਇਲਾਵਾ unifiedportalmem.epfindia.gov.in ਤੋਂ ਵੀ ਐਡਵਾਂਸ ਕਲੇਮ ਕੀਤਾ ਜਾ ਸਕਦਾ ਹੈ। ਇੱਥੇ ਤੁਹਾਨੂੰ ਆਨਲਾਈਨ ਸੇਵਾਵਾਂ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਦਾਅਵਾ (ਫਾਰਮ-31,19,10C ਅਤੇ 10D) ਭਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਨੂੰ ਆਪਣੇ ਬੈਂਕ ਖਾਤੇ ਦੇ ਆਖਰੀ 4 ਅੰਕਾਂ ਨੂੰ ਦਾਖਲ ਕਰਕੇ ਪੁਸ਼ਟੀ ਕਰਨੀ ਪਵੇਗੀ। ਹੁਣ ਤੁਹਾਨੂੰ ਪ੍ਰੋਸੀਡ ਫਾਰ ਔਨਲਾਈਨ ਕਲੇਮ ‘ਤੇ ਕਲਿੱਕ ਕਰਨਾ ਹੋਵੇਗਾ। ਡਰਾਪ ਡਾਊਨ ਤੋਂ ਪੀਐਫ ਐਡਵਾਂਸ (ਫਾਰਮ 31) ਦੀ ਚੋਣ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਤੁਹਾਨੂੰ ਪੈਸੇ ਕਢਵਾਉਣ ਦਾ ਕਾਰਨ ਵੀ ਦੇਣਾ ਹੋਵੇਗਾ। ਹੁਣ ਤੁਹਾਨੂੰ ਰਕਮ ਦਾਖਲ ਕਰਨੀ ਪਵੇਗੀ ਅਤੇ ਚੈੱਕ ਦੀ ਸਕੈਨ ਕੀਤੀ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣੇ ਐਡਰੈੱਸ ਦੀ ਡਿਟੇਲ ਭਰੋ। Get Aadhaar OTP ‘ਤੇ ਕਲਿੱਕ ਕਰੋ ਅਤੇ ਆਧਾਰ ਲਿੰਕ ਕੀਤੇ ਮੋਬਾਈਲ ‘ਤੇ ਪ੍ਰਾਪਤ ਹੋਇਆ OTP ਦਰਜ ਕਰੋ। ਹੁਣ ਤੁਹਾਡਾ ਕਲੇਮ ਫਾਈਲ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: