ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਇਸ ਸਿਲਸਿਲੇ ‘ਚ ਸੋਮਵਾਰ ਨੂੰ ਇਕ ਵਾਰ ਫਿਰ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸਵੇਰੇ 1161.3 ਅੰਕ ਡਿੱਗ ਕੇ 53,172.51 ‘ਤੇ ਖੁੱਲ੍ਹਿਆ।
ਇਸ ਤੋਂ ਇਲਾਵਾ ਨਿਫਟੀ ਨੇ ਵੀ ਅੱਜ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ। ਅੱਜ ਸਵੇਰੇ ਆਪਣੇ ਸ਼ੁਰੂਆਤੀ ਕਾਰੋਬਾਰ ਵਿੱਚ, ਸੈਂਸੈਕਸ 53000 ਤੱਕ ਹੇਠਾਂ ਆਇਆ ਅਤੇ 1409.27 ਅੰਕ ਜਾਂ 2.59% ਡਿੱਗ ਕੇ 52,924.54 ਦੇ ਪੱਧਰ ‘ਤੇ ਰਿਹਾ। ਅੱਜ ਸਵੇਰੇ ਸੈਂਸੈਕਸ ‘ਚ 1492 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਨਿਫਟੀ ਵੀ 398.00 ਅੰਕਾਂ ਦੀ ਗਿਰਾਵਟ ਨਾਲ 15,847.35 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।
ਯੂਕਰੇਨ ‘ਤੇ ਰੂਸ ਦੇ ਵਧਦੇ ਹਮਲੇ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ‘ਚ ਵਿਕਣ ਦਾ ਦੌਰ ਚੱਲ ਰਿਹਾ ਹੈ। ਚੋਟੀ ਦੀਆਂ 10 ਕੰਪਨੀਆਂ ‘ਚੋਂ 7 ਨੂੰ ਬਾਜ਼ਾਰ ਪੂੰਜੀਕਰਣ ‘ਚ 2.11 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਵਿੱਚ HDFC ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ, ICICI ਬੈਂਕ, ਬਜਾਜ ਫਾਈਨਾਂਸ, ਭਾਰਤੀ ਏਅਰਟੈੱਲ ਅਤੇ ਸਟੇਟ ਬੈਂਕ ਆਫ ਇੰਡੀਆ ਸ਼ਾਮਲ ਹਨ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਮੁੱਲਾਂਕਣ ਵਿੱਚ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: