ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ‘ਚ ਹਾਲ ਹੀ ‘ਚ ਕਈ ਬਦਲਾਅ ਕੀਤੇ ਗਏ ਹਨ ਅਤੇ ਐਲਨ ਮਸਕ ਦੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਹ ਲਗਾਤਾਰ ਚਰਚਾ ‘ਚ ਹੈ। ਹੁਣ ਪਲੇਟਫਾਰਮ ‘ਤੇ ਇਕ ਸ਼ਾਨਦਾਰ ਫੀਚਰ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਨੂੰ 1 ਘੰਟੇ ਤੱਕ ਦੇ ਵੀਡੀਓ ਅਪਲੋਡ ਕਰਨ ਦਾ ਬਦਲ ਦਿੱਤਾ ਜਾਵੇਗਾ।
ਵੀਡੀਓ ਬਣਾਉਣ ਵਾਲਿਆਂ ਲਈ ਇਹ ਬਹੁਤ ਵਧੀਆ ਖ਼ਬਰ ਹੈ ਕਿਉਂਕਿ ਉਹ ਆਪਣੇ ਲੰਮੇ ਵੀਡੀਓਜ਼ ਨਾਲ ਵਧੇਰੇ ਫਾਲੋਅਰਸ ਨਾਲ ਜੁੜਨ ਦੇ ਯੋਗ ਹੋਣਗੇ। ਨਵੇਂ ਫੀਚਰ ਦਾ ਫਾਇਦਾ ਸਿਰਫ ਉਨ੍ਹਾਂ ਟਵਿੱਟਰ ਯੂਜ਼ਰਸ ਨੂੰ ਮਿਲੇਗਾ ਜੋ ਟਵਿੱਟਰ ਬਲੂ ਸਰਵਿਸ ਨੂੰ ਸਬਸਕ੍ਰਾਈਬ ਕਰਨਗੇ। ਅਜਿਹੇ ਯੂਜ਼ਰਸ ਹੁਣ ਆਪਣੀ ਫੀਡ ਵਿੱਚ 2GB ਸਾਈਜ਼ ਅਤੇ 60 ਮਿੰਟ ਤੱਕ ਦੇ ਵੀਡੀਓ ਸ਼ੇਅਰ ਕਰ ਸਕਣਗੇ।
ਟਵਿੱਟਰ ਬਲੂ ਸੇਵਾ ਦਾ ਸਬਸਕ੍ਰਿਪਸ਼ਨ ਲੈਣ ਵਾਲੇ ਟਵਿੱਟਰ ਯੂਜ਼ਰ ਵੀ 10 ਮਿੰਟ ਪਹਿਲਾਂ ਤੱਕ ਸੀਮਤ ਸਨ ਅਤੇ 512MB ਆਕਾਰ ਤੱਕ 1080p ਕੁਆਲਿਟੀ ਵਾਲੇ ਵੀਡੀਓ ਅਪਲੋਡ ਕਰ ਸਕਦੇ ਸਨ। ਰਿਪੋਰਟ ਮੁਤਾਬਕ ਹੁਣ ਗਾਹਕਾਂ ਨੂੰ 60 ਮਿੰਟ ਤੱਕ 1080p ਵੀਡੀਓ ਅਪਲੋਡ ਕਰਨ ਦਾ ਬਦਲ ਦਿੱਤਾ ਗਿਆ ਹੈ, ਜਿਸ ਦੀ ਫਾਈਲ ਦਾ ਆਕਾਰ 2GB ਤੱਕ ਹੋ ਸਕਦਾ ਹੈ।
ਐਲਨ ਮਸਕ ਨੇ ਅਧਿਕਾਰਤ ਅਕਾਊਂਟ ਤੋਂ ਟਵਿਟੱਰ ਦੇ ਇਕ ਹੋਰ ਫੀਚਰ ਦੀ ਜਾਣਕਾਰੀ ਦਿੱਤੀ ਹੈ ਅਤੇ ਯੂਜ਼ਰਸ ਨੂੰ ਹੁਣ ਟਵੀਟ ‘ਤੇ ਵਿਊ ਕਾਊਂਟ ਦਿਖਾਇਆ ਜਾਵੇਗਾ। ਯਾਨੀ ਯੂਜ਼ਰਸ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਟਵੀਟ ਨੂੰ ਕਿੰਨੀ ਵਾਰ ਦੇਖਿਆ ਗਿਆ ਹੈ। ਵੀਡੀਓ ਵਾਂਗ ਹੁਣ ਟਵੀਟਸ ‘ਤੇ ਵੀ ਵਿਊ ਦੀ ਗਿਣਤੀ ਦਿਖਾਈ ਦੇਵੇਗੀ। ਇੱਕ ਟਵੀਟ ਨੂੰ ਜਿੰਨੀ ਵਾਰ ਦੇਖਿਆ ਗਿਆ ਹੈ, ਉਹ ਟਵਿੱਟਰ ਤੋਂ ਇਲਾਵਾ ਪਬਲਿਕ ਯੂਜ਼ਰ ਨੂੰ ਵੀ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ੌਫ, ਕੇਂਦਰ ਨੇ ਰਾਜਾਂ ਨੂੰ ਕਿਹਾ, ‘ਟੈਸਟ-ਟ੍ਰੈਕ-ਟ੍ਰੀਟ ਤੇ ਟੀਕਾਕਰਨ’ ‘ਤੇ ਧਿਆਨ ਦਿਓ’
ਪਿਛਲੇ ਦਿਨੀਂ ਟਵਿੱਟਰ ਬਲੂ ਸੇਵਾ ਨੂੰ ਦੁਬਾਰਾ ਲਾਂਚ ਕੀਤਾ ਗਿਆ ਹੈ ਅਤੇ ਇਸ ਦੇ ਲਈ ਭੁਗਤਾਨ ਕਰਨ ਵਾਲੇ ਯੂਜ਼ਰਸ ਨੂੰ ਬਲੂ ਟਿੱਕ ਦਿੱਤੇ ਜਾ ਰਹੇ ਹਨ। ਨਾਲ ਹੀ, ਜਿਹੜੇ ਟਵਿੱਟਰ ਬਲੂ ਦੀ ਗਾਹਕੀ ਲੈਂਦੇ ਹਨ, ਉਨ੍ਹਾਂ ਨੂੰ ਚੋਣਵੇਂ ਐਕਸਕਲੂਸਿਵ ਫੀਚਰਸ ਵੀ ਮਿਲ ਰਹੀਆਂ ਹਨ ਅਤੇ ਦੂਜੇ ਯੂਜ਼ਰਸ ਦੇ ਮੁਕਾਬਲੇ ਅੱਧੇ ਵਿਗਿਆਪਨ ਦਿਖਾਏ ਜਾਣਗੇ। ਟਵਿੱਟਰ ਬਲੂ ਸਰਵਿਸ ਨੂੰ ਭਾਰਤ ‘ਚ ਅਜੇ ਲਾਂਚ ਨਹੀਂ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: