ਢਿੱਲਵਾਂ ਪੈਟਰੋਲ ਪੰਪ ਦੇ ਕੋਲ ਇਕ ਕਾਰ ਤੇ ਸਕੂਟੀ ਦੀ ਟੱਕਰ ਦੇ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਰਨਾਲਾ ਵਾਸੀ ਜਗਤਾਰ ਸਿੰਘ ਤੇ ਉਨ੍ਹਾਂ ਦੀ ਪਤਨੀ ਆਪਣੀ ਐਕਟਿਵ ਸਕੂਟੀ ਪੀਬੀ-19-ਜੇ-5660 ‘ਤੇ ਸਵਾਰ ਹੋ ਕੇ ਨਵੋਦਿਆ ਸਕੂਲ ਢਿੱਲਵਾਂ ਵਿਚ ਪੜ੍ਹਦੀ ਆਪਣੀ ਧੀ ਨੂੰ ਮਿਲਣ ਲਈ ਜਾ ਰਹੇ ਸਨ।
ਜਦੋਂ ਉਹ ਢਿੱਲਵਾਂ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਇਟੋਸ ਕਾਰ ਨੰਬਰ ਪੀਬੀ-10-ਡੀਪੀ-ਪੀ-8791 ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਨਵਦੀਪ ਕੌਰ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਜਗਤਾਰ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।
ਖੂਨ ਜ਼ਿਆਦਾ ਵਹਿ ਜਾਣ ਕਾਰਨ ਜਗਤਾਰ ਸਿੰਘ ਨੇ ਵੀ ਡੀਐੱਮਸੀ ਲੁਧਿਆਣਾ ਪਹੁੰਚਦੇ ਹੀ ਦਮ ਤੋੜ ਦਿੱਤਾ।ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਇਕ ਪੁੱਤਰ ਤੇ ਦੋ ਧੀਆਂ ਛੱਡ ਗਏ ਹਨ, ਜੋ ਬਹੁਤ ਛੋਟੇ ਹਨ। ਜਿਵੇਂ ਹੀ ਘਟਨਾ ਦਾ ਸ਼ਹਿਰ ਬਰਨਾਲਾ ਵਿਚ ਪਤਾ ਲੱਗਾ ਸ਼ਹਿਰ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ।
ਇਹ ਵੀ ਪੜ੍ਹੋ : ਚੰਗੇ ਭਵਿੱਖ ਦੀ ਆਸ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਥਾਣਾ ਰੁੜੇਕੇ ਦੇ ਜਾਂਚ ਅਧਿਕਾਰੀ ਥਾਣੇਦਾਰ ਦੇਸਰਾਜ ਨੇ ਦੱਸਿਆ ਕਿ ਇਟੋਸ ਕਾਰ ਦੇ ਚਾਲਕ ਅਨਮੋਲ ਸਿੰਘ ਵਾਸੀ ਪਿੰਡ ਢੋਲਣ ਜ਼ਿਲ੍ਹਾ ਲੁਧਿਆਣਾ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਬਾਅਦ ਮ੍ਰਿਤਕ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: