ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਹੁਣ ਤੱਕ ਇਸ ਕਤਲਕਾਂਡ ਦੇ ਸਾਜ਼ਿਸ਼ਕਾਰ ਵਿਦੇਸ਼ਾਂ ਵਿੱਚ ਬੈਠੇ ਹਨ। ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਦਾ ਹੱਥ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ 31 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸਾਰਜ ਸੰਧੂ ਉਰਫ਼ ਮਿੰਟੂ ਵਾਸੀ ਪਿੰਡ ਦੋਧੀ ਦਲਸੀਆ (ਅੰਮ੍ਰਿਤਸਰ), ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਤਲਵੰਡੀ ਸਾਬੋ, ਮਨਪ੍ਰੀਤ ਸਿੰਘ ਉਰਫ਼ ਭਾਊ ਵਾਸੀ ਢਪਈ ਜ਼ਿਲ੍ਹਾ ਫ਼ਰੀਦਕੋਟ, ਪਰਮਜੀਤ ਸਿੰਘ ਉਰਫ਼ ਪੱਪੀ ਵਾਸੀ ਤਖ਼ਤਮਲ, ਸੰਦੀਪ ਸਿੰਘ ਉਰਫ਼ ਕੇਕੜਾ ਵਾਸੀ ਕਾਲਿਆਂਵਾਲਾ, ਬਲਦੇਵ ਸਿੰਘ ਉਰਫ ਨਿੱਕੂ ਨਿਵਾਸੀ ਕਾਲਿਆਂਵਾਲੀ, ਪਵਨ ਕੁਮਾਰ ਬਿਸ਼ਨੋਈ ਨਿਵਾਸੀ ਭਿਰੜਾਨਾ (ਫਤਿਹਾਬਾਦ), ਨਸੀਬ ਦੀਨ ਜੱਟਾਣਾ, ਮੋਨੂੰ ਡਾਗਰ ਨਿਵਾਸੀ ਰੇਬਲੀ (ਪਾਨੀਪਤ), ਚਰਣਜੀਤ ਸਿੰਘ ਦੇ ਨਾਂ ਸ਼ਾਮਲ ਹਨ।
ਚੇਤਨ ਵਾਸੀ ਬਠਿੰਡਾ, ਲਾਰੈਂਸ ਬਿਸ਼ਨੋਈ ਵਾਸੀ ਦਾਤਰਾਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ, ਪ੍ਰਿਅਵਰਤ ਫ਼ੌਜੀ ਵਾਸੀ ਗਡੀਆਂ ਥਾਣਾ ਜ਼ਿਲ੍ਹਾ ਸੋਨੀਪਤ, ਅੰਕਿਤ ਸੇਰਸਾ ਵਾਸੀ ਸੇਰਸਾ ਜ਼ਿਲ੍ਹਾ ਸੋਨੀਪਤ, ਕੇਸ਼ਵ ਕੁਮਾਰ ਵਾਸੀ ਬਠਿੰਡਾ, ਮਨਮੋਹਨ ਸਿੰਘ ਮੋਣਾ ਨਿਵਾਸੀ ਰੱਲੀ ਜ਼ਿਲ੍ਹਾ ਮਾਨਸਾ, ਕੁਲਦੀਪ ਉਰਫ ਕਸ਼ਿਸ਼ ਨਿਵਾਸੀ ਬੇਰੀ ਜ਼ਿਲ੍ਹਾ ਝੱਜਰ (ਹਰਿਆਣਾ), ਜੱਗੂ ਭਗਵਾਨਪੁਰੀਆ ਨਿਵਾਸੀ ਭਗਵਾਨਪੁਰ, ਬਟਾਲਾ ਤੇ ਦੀਪਕ ਉਰਫ ਟੀਨੂੰ ਨਿਵਾਸੀ ਜਾਟ ਵਾੜਾ ਜ਼ਿਲ੍ਹਾ ਭਿਵਾਨੀ, ਸਚਿਨ ਚੌਧਰੀ ਨਿਵਾਸੀ ਬੋਹਲ ਜ਼ਿਲ੍ਹਾ ਭਿਵਾਨੀ (ਹਰਿਆਣਾ) ਤੇ ਅਰਸ਼ਦ ਖਾਨ ਨਿਵਾਸੀ ਸਰਦਾਰ ਸ਼ਹਿਰ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਪਟਿਆਲਾ ਮਗਰੋਂ ਫਤਿਹਗੜ੍ਹ ਸਾਹਿਬ ‘ਚ ਵੀ ਸਵਾਈਨ ਫਲੂ ਦੀ ਦਸਤਕ, ਸਰਕਾਰ ਨੇ ਲਾਈ ਇਹ ਪਾਬੰਦੀ
ਪੁਲਿਸ ਨੇ ਇਸ ਮਾਮਲੇ ਵਿੱਚ 32 ਬੋਰ ਦੇ ਦੋ ਪਿਸਤੌਲ, 30 ਬੋਰ ਦੇ 2, 115 ਬੋਰ ਦਾ ਇੱਕ, ਨੌ ਐਮਐਮ ਦਾ ਪਿਸਤੌਲ ਅਤੇ ਤਿੰਨ ਕਾਰਾਂ ਬੋਲੈਰੋ, ਕਰੋਲਾ, ਥਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਸਿੰਘ ਰੂਪਾ 20 ਜੁਲਾਈ ਨੂੰ ਪਿੰਡ ਭਕਨਾ ਖੁਰਦ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਸਨ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਐਸਐਸਪੀ ਨੇ ਦੱਸਿਆ ਕਿ ਇਸ ਕਤਲ ਵਿੱਚ ਮੁੱਖ ਸਾਜ਼ਿਸ਼ਕਾਰ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਵਾਸੀ ਮੁਕਤਸਰ ਸਾਹਿਬ, ਸਚਿਨ ਥਾਪਨ ਉਰਫ਼ ਸਚਿਨ ਤੋਤੇਜਾ, ਅਨਮੋਲ ਬਿਸ਼ਨੋਈ ਵਾਸੀ ਦੁਤਾਰਾਂਵਾਲੀ ਜ਼ਿਲ੍ਹਾ ਫਾਜ਼ਿਲਕਾ ਅਤੇ ਲਿਪਨ ਨਹਿਰਾ ਵਾਸੀ ਬੁਰਕਾ ਜ਼ਿਲ੍ਹਾ ਗੁੜਗਾਉਂ ਵੀ ਸ਼ਾਮਲ ਹਨ। ਉਹ ਹੁਣ ਵਿਦੇਸ਼ ਬੈਠੇ ਹਨ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।