ਭਾਰ ਘਟਾਉਣਾ ਹਰ ਕੋਈ ਚਾਹੁੰਦਾ ਹੈ ਪਰ ਇਸ ਨਾਲ ਜੁੜੀਆਂ ਸਥਿਤੀਆਂ ਸੁਣ ਕੇ ਲੋਕ ਪਿੱਛੇ ਹਟ ਜਾਂਦੇ ਹਨ। ਕਲਪਨਾ ਕਰੋ ਕਿ ਜੇਕਰ ਕੋਈ ਤੁਹਾਨੂੰ ਭਾਰ ਘਟਾਉਣ ਲਈ ਪੈਸੇ ਦੇਣਾ ਸ਼ੁਰੂ ਕਰ ਦਿੰਦਾ ਹੈ, ਤਾਂ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਘਟਾਉਣ ਦੀ ਕੋਸ਼ਿਸ਼ ਕਰੋਗੇ। ਅਜਿਹਾ ਹੀ ਕੁਝ ਗੁਆਂਢੀ ਦੇਸ਼ ਚੀਨ ਦੀ ਇਕ ਫਰਮ ‘ਚ ਹੋ ਰਿਹਾ ਹੈ। ਇਸ ਫਰਮ ਦੇ ਕਰਮਚਾਰੀਆਂ ਨੂੰ ਅਜਿਹਾ ਆਫਰ ਦਿੱਤਾ ਜਾ ਰਿਹਾ ਹੈ ਕਿ ਲੋਕ ਫਰਮ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾ ਰਹੇ ਹਨ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚੀਨ ਦੇ ਗੁਆਂਗਡੋਂਗ ਸੂਬੇ ਦੀ ਇਕ ਫਰਮ ਨੇ ਆਪਣੇ ਕਰਮਚਾਰੀਆਂ ਨੂੰ ਵਜ਼ਨ ਘਟਾਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਬਦਲੇ ‘ਚ ਉਨ੍ਹਾਂ ਨੂੰ ਪੈਸੇ ਦਿੱਤੇ ਜਾਣਗੇ। ਪਿਛਲੇ ਸਾਲ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦੇ ਤਹਿਤ ਕਈ ਲੋਕਾਂ ਨੇ ਵਜ਼ਨ ਘਟਾਇਆ ਹੈ ਅਤੇ ਪੈਸੇ ਕਮਾਏ ਹਨ।
ਇੰਸਟਾ360 ਨਾਮ ਦੀ ਇਹ ਫਰਮ ਸ਼ੇਨਜ਼ੇਨ ਨਾਂ ਦੇ ਸਥਾਨ ‘ਤੇ ਸਥਿਤ ਹੈ। ਫਰਮ ਦੁਆਰਾ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਸਲਿਮਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 150 ਲੋਕ ਇਸ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਉਨ੍ਹਾਂ ਨੇ ਮਿਲ ਕੇ ਕੁੱਲ 800 ਕਿਲੋ ਭਾਰ ਘਟਾਇਆ ਹੈ। ਇਸ ਦੇ ਲਈ ਕੰਪਨੀ ਵੱਲੋਂ ਸਾਰੇ ਕਰਮਚਾਰੀਆਂ ਨੂੰ ਕੁੱਲ 1 ਕਰੋੜ 12,94,432 ਰੁਪਏ ਇਨਾਮ ਵਜੋਂ ਵੰਡੇ ਗਏ ਹਨ। ਇਹ ਸਕੀਮ ਭਾਰ ਘਟਾਉਣ ਵਾਲੇ ਬੂਟ ਕੈਂਪ ਵਾਂਗ ਕੰਮ ਕਰਦੀ ਹੈ। ਹਰੇਕ ਕੈਂਪ 3 ਮਹੀਨਿਆਂ ਲਈ ਹੈ, ਜਿਸ ਵਿੱਚ ਕੁੱਲ 30 ਕਰਮਚਾਰੀ ਹਨ। ਹੁਣ ਤੱਕ ਅਜਿਹੇ 5 ਕੈਂਪ ਬਣਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਜੰਮੂ ਅੱ/ਤਵਾ.ਦੀ ਹਮਲੇ ਮਗਰੋਂ DIG-ਕਮਾਂਡੈਂਟਾਂ ਦੀ ਹਾਈਲੈਵਲ ਮੀਟਿੰਗ, ਪੰਜਾਬ ਬਾਰਡਰ ਦੀ ਸੁਰੱਖਿਆ ‘ਚ ਵਾਧਾ
ਇਸ ਪ੍ਰੋਗਰਾਮ ਲਈ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਅਪਲਾਈ ਕੀਤਾ ਹੈ, ਇਸ ਲਈ ਸਿਰਫ ਉਨ੍ਹਾਂ ਲੋਕਾਂ ਦੀ ਚੋਣ ਕੀਤੀ ਜਾ ਰਹੀ ਹੈ ਜੋ ਮੋਟੇ ਹਨ। ਹਰੇਕ ਕੈਂਪ ਵਿੱਚ ਮੈਂਬਰਾਂ ਨੂੰ 3 ਗਰੁੱਪਾਂ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ 10 ਦੇ ਦੋ ਗਰੁੱਪ ਅਤੇ 5 ਮੈਂਬਰਾਂ ਦਾ ਇੱਕ ਗਰੁੱਪ ਰੱਖਿਆ ਗਿਆ ਹੈ। ਹਰ ਅੱਧਾ ਕਿੱਲੋ ਘਟਾਉਣ ‘ਤੇ ਇੱਕ ਮੈਂਬਰ ਨੂੰ 4,593 ਰੁਪਏ ਮਿਲਦੇ ਹਨ, ਪਰ ਜੇਕਰ ਉਨ੍ਹਾਂ ਦੇ ਸਮੂਹ ਦੇ ਕਿਸੇ ਮੈਂਬਰ ਦਾ ਭਾਰ ਵੱਧ ਜਾਂਦਾ ਹੈ, ਤਾਂ ਕਿਸੇ ਵੀ ਮੈਂਬਰ ਨੂੰ ਇਨਾਮ ਦੀ ਰਕਮ ਨਹੀਂ ਮਿਲਦੀ। ਸਗੋਂ ਉਨ੍ਹਾਂ ਨੂੰ 5700 ਰੁਪਏ ਜੁਰਮਾਨਾ ਭਰਨਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: