ਕਾਂਗਰਸ ਦੇ ਕੌਂਸਲਰ ਉਮੀਦਵਾਰ ਰਾਜਕੁਮਾਰ ਉਰਫ ਰੱਜੂ ਭਈਆ ਨੇ ਅਤੀਕ ਅਹਿਮਦ ਨੂੰ ਸ਼ਹੀਦ ਦੱਸ ਦਿੱਤਾ ਹੈ ਤੇ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕਰ ਦਿੱਤੀ।ਹੁਣ ਪਾਰਟੀ ਨੇ 6 ਸਾਲਾਂ ਲਈ ਉਨ੍ਹਾਂ ਨੂੰ ਕੱਢ ਦਿੱਤਾ ਹੈ ਤੇ ਉਮੀਦਵਾਰੀ ਵਾਪਸ ਲੈ ਲਈ ਹੈ।
ਕਾਂਗਰਸ ਨੇ ਆਜ਼ਾਦ ਸਕਵਾਇਰ ਵਾਰਡ ਨੰ. 43 ਤੋਂ ਪਾਰਟੀ ਉਮੀਦਵਾਰ ਰਾਜ ਕੁਮਾਰ ਰੱਜੂ ਨੂੰ ਪਾਰਟੀ ਤੋਂ 6 ਸਾਲਾਂ ਲਈ ਕੱਢ ਦਿੱਤਾ ਹੈ। ਸ਼ਹਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਦੀਪ ਮਿਸ਼ਰਾ ਅੰਸ਼ੁਮਨ ਨੇ ਦੱਸਿਆ ਕਿ ਰੱਜੂ ਵੱਲੋਂ ਮਾਫੀ ਅਤੀਕ ਨਾਲ ਸਬੰਧਤ ਬਿਆਨ ਕਰਕੇ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਾਈਨਿੰਗ ਵਿਭਾਗ ਦਾ SDO ਡਰਾਈਵਰ ਸਣੇ ਗ੍ਰਿਫਤਾਰ, 40,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਸ਼ਹਿਰ ਕਾਂਗਰਸ ਪਾਰਟੀ ਪ੍ਰਧਾਨ ਪ੍ਰਦੀਪ ਮਿਸ਼ਰਾ ਨੇ ਦੱਸਿਆ ਕਿ ਰੱਜੂ ਦਾ ਉਕਤ ਬਿਆਨ ਉਸ ਦਾ ਨਿੱਜੀ ਹੈ। ਇਸ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪਾਰਟੀ ਨੇ ਅਨੁਸ਼ਾਸਨਾਤਮਕ ਕਾਰਵਾਈ ਕਰਦੇ ਹੋਏ ਰੱਜੂ ਦੀ ਕੌਂਸਲਰ ਦੀ ਉਮੀਦਵਾਰੀ ਵਾਪਸ ਲੈ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: