ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਕਾਰਨ ਅੱਜ ਹਰ ਦੂਜਾ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਹਾਈ ਬੀਪੀ ਇੱਕ ਗੰਭੀਰ ਸਮੱਸਿਆ ਹੈ, ਜਿਸ ਕਾਰਨ ਦਿਲ ਦੇ ਰੋਗ, ਕਿਡਨੀ ਸਬੰਧੀ ਸਮੱਸਿਆਵਾਂ ਅਤੇ ਹੋਰ ਕਈ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ, ਇੰਨਾ ਹੀ ਨਹੀਂ ਬੀਪੀ ਵਧਣ ਨਾਲ ਅੱਖਾਂ ‘ਤੇ ਵੀ ਅਸਰ ਪੈਂਦਾ ਹੈ।
ਇਸ ਲਈ, ਸਮੇਂ ਸਿਰ ਹਾਈ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਆਮ ਬਣਾਉਣਾ ਬਹੁਤ ਮਹੱਤਵਪੂਰਨ ਹ। ਇਸ ਦੇ ਲਈ ਸਭ ਤੋਂ ਪਹਿਲਾਂ ਖੁਰਾਕ ਚੰਗੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ-ਨਾਲ ਜੀਵਨਸ਼ੈਲੀ ‘ਚ ਖਾਸ ਬਦਲਾਅ ਦੀ ਲੋੜ ਹੈ, ਇਸ ਸਮੱਸਿਆ ਨੂੰ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਆਂਵਲੇ ਦਾ ਸੇਵਨ
ਇੱਕ ਚੱਮਚ ਆਂਵਲੇ ਦਾ ਰਸ ਅਤੇ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਲਓ। ਇਸ ਨਾਲ ਹਾਈ ਬੀਪੀ ਤੋਂ ਰਾਹਤ ਮਿਲਦੀ ਹੈ। ਇਹ ਤੁਹਾਡੇ ਵਧੇ ਹੋਏ ਬਲੱਡ ਪ੍ਰੈਸ਼ਰ ਦਾ ਇਲਾਜ ਕਰਦਾ ਹੈ।
ਕਾਲੀ ਮਿਰਚ
ਜੇ ਬੀਪੀ ਵਧਦਾ ਹੈ ਤਾਂ ਅੱਧਾ ਗਲਾਸ ਕੋਸੇ ਪਾਣੀ ਵਿਚ ਇਕ ਚਮਚ ਕਾਲੀ ਮਿਰਚ ਪਾਊਡਰ ਮਿਲਾ ਲਓ। ਤੁਸੀਂ ਇਸ ਨੂੰ 2-2 ਘੰਟੇ ਬਾਅਦ ਪੀਂਦੇ ਰਹੋ। ਇਹ ਹਾਈ ਬਲੱਡ ਪ੍ਰੈਸ਼ਰ ਦਾ ਵੀ ਇਲਾਜ ਕਰਦਾ ਹੈ।
ਇਹ ਵੀ ਪੜ੍ਹੋ : ਸੋਚਣ ਨਾਲ ਹੀ ਹੋ ਜਾਏਗਾ ਕੰਮ! ਬ੍ਰੇਨ ਚਿਪ ਲੱਗੇ ਬੰਦੇ ਨੇ ਬਿਨਾਂ ਹੱਥ-ਪੈਰ ਖੇਡਿਆ ਸ਼ਤਰੰਜ, ਵੇਖੋ ਵੀਡੀਓ
ਤੁਲਸੀ ਅਤੇ ਨਿੰਮ
ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ 4-5 ਤੁਲਸੀ ਦੇ ਪੱਤੇ ਅਤੇ 1-2 ਨਿੰਮ ਦੀਆਂ ਪੱਤੀਆਂ ਨੂੰ ਪੀਸ ਲਓ। ਇਸ ਨੂੰ ਇਕ ਗਲਾਸ ਪਾਣੀ ‘ਚ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ। ਇਹ ਹਾਈ ਬੀਪੀ ਦੇ ਲੱਛਣਾਂ ਦਾ ਇਲਾਜ ਕਰਦਾ ਹੈ।
ਨਿੰਬੂ
ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਵਿੱਚ ਇੱਕ ਵੱਡੇ ਗਲਾਸ ਪਾਣੀ ਵਿੱਚ ਅੱਧੇ ਨਿੰਬੂ ਦਾ ਰਸ ਨਿਚੋੜੋ ਅਤੇ 3 ਘੰਟਿਆਂ ਦੇ ਅੰਦਰ ਪੀਓ। ਇਹ ਹਾਈ ਬੀਪੀ ਦਾ ਇਲਾਜ ਕਰਦਾ ਹੈ।
ਲਸਣ ਦੀ ਵਰਤੋਂ
ਲਸਣ ਹਰ ਘਰ ਵਿੱਚ ਮੌਜੂਦ ਹੁੰਦਾ ਹੈ ਅਤੇ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਵਿੱਚ ਵੀ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਲਸਣ ਦੇ ਸੇਵਨ ਨਾਲ ਹਾਈ ਬੀਪੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
(ਨੋਟ- ਇਹ ਆਰਟੀਕਲ ਆਮ ਜਾਣਕਾਰੀ ਲਈ ਹੈ, ਕੁਝ ਵੀ ਅਜ਼ਮਾਉਣ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਲਓ)
ਵੀਡੀਓ ਲਈ ਕਲਿੱਕ ਕਰੋ -: