First killed wife and nephew : ਰੂਪਨਗਰ ਵਿਖੇ ਮੋਰਿੰਡਾ ਵਿੱਚ ਇੱਕ ਵਿਅਕਤੀ ਨੇ ਪਤਨੀ ਅਤੇ ਸਾਲੀ ਦੇ ਪੁੱਤਰ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਪਰਿਵਾਰ ਦੇ ਦੇ ਹੋਰ ਮੈਬਰਾਂ ‘ਤੇ ਵੀ ਹਮਲਾ ਕਰਕੇ ਉਨ੍ਹਾਂ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖੁਦ ਜ਼ਹਿਰ ਨਿਗਲ ਲਿਆ ਅਤੇ ਥਾਣੇ ਪਹੁੰਚ ਕੇ ਜ਼ੁਰਮ ਕਬੂਲ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਆਲਮ ਪੁੱਤਰ ਚੈਨ ਸਹੁਰਾ-ਘਰ ਪਰਿਵਾਰ ’ਚ ਹੀ ਰਹਿੰਦਾ ਹੈ। ਬੀਤੀ ਦੇਰ ਰਾਤ ਘਰ ਵਿੱਚ ਪਤਨੀ, ਸਾਲੀ ਅਤੇ ਬੱਚੇ ਸੌ ਰਹੇ ਸਨ। ਇਸ ਦੌਰਾਨ ਆਲਮ ਜੋਗੀ ਨੇ ਤੇਜਧਾਰ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਸਨੇ ਪਤਨੀ ਅਤੇ ਸਾਲੀ ਸਵਿਨਾ ਦੇ 10 ਸਾਲਾ ਬੇਟੇ ਸਾਹਿਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਮੁਲਜ਼ਮ ਨੇ ਆਪਣੀ ਦੂਜੀ ਸਾਲੀ ਜਸਪ੍ਰੀਤ ਕੌਰ ਅਤੇ ਸਾਲੀ ਸਵਿਨਾ ਦੇ ਦੂੱਜੇ 13 ਸਾਲਾ ਬੇਟੇ ਨੂੰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਆਲਮ ਨੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਪ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਹ ਖੁਦ ਪੁਲਿਸ ਥਾਣੇ ਪਹੁੰਚਿਆ। ਉੱਥੇ ਉਸਨੇ ਸਾਰੀ ਗੱਲ ਦੱਸੀ ਪੁਲਿਸ ਨੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਅਤੇ ਘਟਨਾ ਸਥਾਨ ‘ਤੇ ਪਹੁੰਚੀ। ਜਾਣਕਾਰੀ ਮੁਤਾਬਕ ਮੁਲਜ਼ਮ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਆਲਮ ਜੋਗੀ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਨ੍ਹਾਂ ਵਿਚ ਝਗੜਾ ਚੱਲ ਰਿਹਾ ਸੀ।
ਇਸ ਬਾਰੇ ਦੋਸ਼ੀ ਦੀ ਸੱਸ ਬਬਲੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਜਸਪ੍ਰੀਤ ਕੌਰ, ਸੁਵਿਨਾ ਤੇ ਕਾਜਲ ਹਨ। ਸਭ ਤੋਂ ਛੋਟੀ ਧੀ ਕਾਜਲ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਜੰਡਿਆਲਾ ਦੇ ਆਲਮ ਜੋਗੀ ਨਾਲ ਹੋਇਆ ਸੀ ਤੇ ਉਹ ਵੀ ਉਨ੍ਹਾਂ ਕੋਲ ਹੀ ਰਹਿੰਦਾ ਸੀ। ਕਾਜਲ ਦਾ ਸੱਤ ਮਹੀਨਿਆਂ ਦਾ ਬੇਟਾ ਵੀ ਹੈ, ਜਦਕਿ ਉਸ ਦੀ ਦੂਜੀ ਧੀ ਸਵਿਨਾ ਆਪਣੇ ਦੋ ਬੱਚਿਆਂ ਸਾਹਿਲ ਤੇ ਬੌਬੀ ਨੂੰ ਉਨ੍ਹਾਂ ਕੋਲ ਛੱਡ ਕੇ ਕਿਸੇ ਰਿਸ਼ਤੇਦਾਰ ਦੇ ਗਈ ਸੀ। ਮੰਗਲਵਾਰ ਰਾਤ ਜੋਗੀ ਨੇ ਆਪਣੀ ਪਤਨੀ ਕਾਜਲ, ਭਾਣਜੇ ਸਾਹਿਲ ਦੀ ਸੁੱਤੇ ਪਏ ਹੱਤਿਆ ਕਰ ਦਿੱਤੀ ਤੇ ਸਾਲੀ ਜਸਪ੍ਰੀਤ ਕੌਰ ਤੇ ਬੌਬੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਲਿਜਾਇਆ ਗਿਆ। ਉਸ ਨੂੰ ਇਥੋਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।