ਸਹੁੰ ਚੁੱਕਣ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਟਰੰਪ ਵਲੋਂ ਦਸਤਖ਼ਤ ਕੀਤੇ ਗਏ ਕਾਰਜਕਾਰੀ ਹੁਕਮਾਂ ਨੂੰ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ਵਿੱਚ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਹੁਕਮ ਵੀ ਸ਼ਾਮਲ ਸੀ। ਹੁਣ ਪ੍ਰਸ਼ਾਸਨ ਨੇ ਆਪਣੇ ਨਵੇਂ ਰਾਸ਼ਟਰਪਤੀ ਦੇ ਹੁਕਮ ਲਾਗੂ ਕੀਤਾ ਹੈ। ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੱਥਾਂ ਵਿਚ ਹਥਕੜੀਆਂ ਪਾ ਫੌਜੀ ਜਹਾਜ਼ਾਂ ਵਿੱਚ ਸਰਹੱਦ ਤੋਂ ਪਾਰ ਲਿਆਂਦਾ ਜਾ ਰਿਹਾ ਹੈ।
ਵ੍ਹਾਈਟ ਹਾਊਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ ਤੇ ਪੋਸਟ ਵਿਚ ਲਿਖਿਆ ਹੈ ‘ਵਾਅਦੇ ਕੀਤੇ ਗਏ, ਵਾਅਦੇ ਨਿਭਾਏ ਗਏ।’ ‘ਜਿਵੇਂ ਕਿ ਵਾਅਦਾ ਕੀਤਾ ਗਿਆ ਸੀ, ਰਾਸ਼ਟਰਪਤੀ ਟਰੰਪ ਨੇ ਦੁਨੀਆ ਨੂੰ ਸੁਨੇਹਾ ਭੇਜਿਆ ਹੈ ਕਿ ਜੋ ਵੀ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਵੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।’ ਜਾਰੀ ਕੀਤੀ ਗਈ ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾਊਆਂ ਗਈਆਂ ਹਨ ਤੇ ਉਹ ਫੌਜੀ ਜਹਾਜ਼ ਵੱਲ ਵਧ ਰਹੇ ਹਨ। ਪਹਿਲੇ ਦਿਨ ਦੋ ਉਡਾਣਾਂ ਰਵਾਨਾ ਹੋਈਆਂ ਸਨ ਜਿਨ੍ਹਾਂ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆ ਜਾ ਰਿਹਾ ਹੈ ਤੇ ਇਹ ਉਡਾਣਾਂ ਅਮਰੀਕਾ ਦੇ ਗੁਆਂਢੀ ਦੇਸ਼ ਗੁਆਟੇਮਾਲਾ ਗਈਆਂ ਹਨ।
ਇਹ ਵੀ ਪੜ੍ਹੋ : ਕੇਸ ਜਿੱਤਣ ‘ਤੇ ਬੈਂਕ ਦੇ ਬਾਹਰ ਢੋਲ ਲੈ ਕੇ ਪਹੁੰਚੇ ਸਰਦਾਰ ਜੀ, ਕਹਿੰਦੇ-‘ਮੇਰੇ ਪੈਸੇ ਬੈਂਕ ਨੇ ਕਿਸੇ ਹੋਰ ਨੂੰ ਦਿੱਤੇ ਸੀ’
ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੁਣਾਵੀ ਵਾਅਦਿਆਂ ਵਿਚ ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਉਹ ਦੁਹਰਾਉਂਦੇ ਰਹੇ ਕਿ ਰਾਸ਼ਟਰਪਤੀ ਬਣਦੇ ਹੀ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਬਾਹਰ ਭੇਜ ਦੇਣਗੇ। ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਸਹੁੰ ਚੁੱਕਣ ਦੇ ਬਾਅਦ ਕਈ ਕਾਰਜਕਾਰੀ ਹੁਕਮਾਂ ‘ਤੇ ਹਸਤਾਖਰ ਕੀਤੇ ਸਨ ਤੇ ਹੁਣ ਇਨ੍ਹਾਂ ‘ਤੇ ਅਮਲ ਹੋਣਾ ਸ਼ੁਰੂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
