IPL 2023 ਦਾ 45ਵਾਂ ਮੁਕਾਬਲਾ ਅੱਜ ਲਖਨਊ ਸੁਪਰ ਜਾਇੰਟਸ ਤੇ ਚੇਨਈ ਸੁਪਰ ਕਿੰਗਸ ਵਿਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਟੌਸ ਦੇ ਬਾਅਦ ਧੋਨੀ ਨੇ ਇਕ ਵਾਰ ਫਿਰ ਆਪਣੇ IPL ਰਿਟਾਇਰਮੈਂਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਧੋਨੀ ਨੇ ਕਿਹਾ ਕਿ ਤੁਸੀਂ ਤੈਅ ਕਰ ਲਿਆ ਹੈ ਕਿ ਮੈਂ ਆਈਪੀਐੱਲ ਤੋਂ ਰਿਟਾਇਰ ਹੋਣ ਵਾਲਾ ਹਾਂ ਪਰ ਮੈਂ ਅਜਿਹਾ ਨਹੀਂ ਸੋਚਿਆ ਹੈ। ਧੋਨੀ ਦੇ ਇਸ ਬਿਆਨ ਦੇ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਅਗਲੇ IPL ਵਿਚ ਵੀ ਯੈਲੋ ਆਰਮੀ ਦੀ ਕਮਾਨ ਸੰਭਾਲਦੇ ਹੋਏ ਤੇ ਬੱਲੇ ਨਾਲ ਧਮਾਕਾ ਕਰਦੇ ਹੋਏ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਫੈਨਸ ਦੇ ਚਹੇਤੇ ਮਾਹੀ ਆਈਪੀਐੱਲ ਦੇ ਅਗਲੇ ਸੀਜ਼ਨ ਵਿਚ ਵੀ ਨਜ਼ਰ ਆਉਂਣਗੇ। ਇਹ ਸਾਰਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੋਵੇਗੀ।
ਇਹ ਵੀ ਪੜ੍ਹੋ : ਰੂਸ ਦੇ ਰਾਸ਼ਟਰਪਤੀ ਭਵਨ ‘ਤੇ ਡ੍ਰੋਨ ਹਮਲਾ, ਕ੍ਰੇਮਲਿਨ ਦਾ ਦਾਅਵਾ-‘ਪੁਤਿਨ ਦੀ ਹੱਤਿਆ ਦੀ ਕੋਸ਼ਿਸ਼’
ਲਖਨਊ ਸੁਪਰ ਜਾਇੰਟਸ ਦੀ ਟੀਮ ਵਿਚ ਦੋ ਬਦਲਾਅ ਹੋਏ। ਚੋਟਿਲ ਕਪਤਾਨ ਕੇਐੱਲ ਰਾਹੁਲ ਦੀ ਜਗ੍ਹਾ ਮਨਨ ਵੋਹਰਾ ਤੇ ਆਊਟ ਆਫ ਫਾਰਮ ਚੱਲ ਰਹੇ ਦੀਪਕ ਹੁੱਡਾ ਦੀ ਜਗ੍ਹਾ ਕਰਨ ਸ਼ਰਮਾ ਨੂੰ ਮੌਕਾ ਮਿਲਿਆ। ਲਖਨਊ ਵਿਚ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ। ਹਾਲਾਂਕਿ ਇਸ ਕਾਰਨ ਓਵਰ ਵਿਚ ਕਟੌਤੀ ਨਹੀਂ ਹੋਈ। ਚੇਨਈ ਦੀ ਟੀਮ 10 ਅੰਕਾਂ ਨਾਲ ਚੌਥੇ ਨੰਬਰ ‘ਤੇ ਹੈ। ਲਖਨਊ ਦੀ ਟੀਮ ਤੀਜੇ ਨੰਬਰ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: