ਪੁਲਿਸ ਨੇ ਮੋਗਾ ਦੇ ਇੱਕ ਦੁਕਾਨਦਾਰ ਤੋਂ ਪੰਜ ਲੱਖ ਰੁਪਏ ਅਤੇ ਐਕਟਿਵਾ ਲੁੱਟਣ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸ ਦੇਈਏ ਕਿ ਵੇਦਾਂਤਾ ਨਗਰ ਦਾ ਰਹਿਣ ਵਾਲਾ ਵਪਾਰੀ ਕਮਲ ਕੁਮਾਰ ਵਿੱਕੀ ਜੋਕਿ ਗੁਰੂ ਨਾਨਕ ਮਾਰਕੀਟ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ, ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ, ਜਦੋਂ ਉਹ ਆਪਣੇ ਘਰ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਐਕਟਿਵਾ ਲੁੱਟ ਕੇ ਫਰਾਰ ਹੋ ਗਏ। ਐਕਟਿਵਾ ਦੇ ਟਰੰਕ ਵਿੱਚ 5 ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ, ਜਿਸ ਨੂੰ ਬਦਮਾਸ਼ ਆਪਣੇ ਨਾਲ ਲੈ ਗਏ।
ਅੱਜ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟ ਵਿੱਚ ਵਰਤੇ ਗਏ ਮੋਟਰਸਾਈਕਲ ਅਤੇ ਹਥਿਆਰ ਤੋਂ ਇਲਾਵਾ ਐਕਟਿਵਾ ਅਤੇ ਢਾਈ ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚੋਂ ਇਕ ਦੋਸ਼ੀ ਕਰਨ ਕਰਿਆਨਾ ਕਾਰੋਬਾਰੀ ਵਿਵੇਕ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਕਰਨ ਦੇ ਕੋਲ ਪੂਰੀ ਜਾਣਕਾਰੀ ਸੀ ਕਿ ਕਾਰੋਬਾਰੀ ਕਦੋਂ ਜਾਂਦਾ ਹੈ ਅਤੇ ਭੁਗਤਾਨ ਕਿੰਨਾ ਹੁੰਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਮਲੇਰਕੋਟਲਾ ਦੇ ਨੌਜਵਾਨ ਦਾ ਕ.ਤ.ਲ, ਵਰਕ ਪਰਮਿਟ ‘ਤੇ ਗਿਆ ਸੀ ਵਿਦੇਸ਼
ਕਰਨ ਨੇ ਆਪਣੇ ਸਾਥੀਆਂ ਰਘਵੀਰ ਸਿੰਘ, ਅਰਸ਼ਦੀਪ ਸਿੰਘ, ਆਕਾਸ਼ ਕੁਮਾਰ ਅਤੇ ਰਜਿੰਦਰ ਸਿੰਘ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਾਰੇ ਕਰਨ ਦੇ ਪੁਰਾਣੇ ਦੋਸਤ ਹਨ ਅਤੇ ਮੋਗਾ ਦੇ ਰਹਿਣ ਵਾਲੇ ਹਨ। ਗ੍ਰਿਫ਼ਤਾਰ ਕੀਤੇ ਗਏ ਪੰਜ ਦੋਸ਼ੀਆਂ ਵਿੱਚੋਂ ਦੋ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: