ਅਮਰੀਕਾ ਵਿੱਚ ਇੱਕ ਔਰਤ ਦੀ ਕਿਡਨੀ ਫੇਲ ਹੋਣ ਤੋਂ ਬਾਅਦ ਇੱਕ ਸੂਰ ਦਾ ਗੁਰਦਾ ਇਮਪਲਾਂਟ ਕੀਤਾ ਗਿਆ, ਜਿਸ ਦੀ ਪੂਰੀ ਦੁਨੀਆ ਵਿੱਚ ਚਰਚਾ ਹੋਈ। ਹੁਣ ਕਰੀਬ 47 ਦਿਨਾਂ ਬਾਅਦ ਡਾਕਟਰਾਂ ਨੇ ਟਰਾਂਸਪਲਾਂਟ ਕੀਤੀ ਕਿਡਨੀ ਕੱਢ ਕੇ ਔਰਤ ਨੂੰ ਕਿਡਨੀ ਡਾਇਲਸਿਸ ‘ਤੇ ਪਾ ਰਖਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਟਰਾਂਸਪਲਾਂਟ ਕੀਤੇ ਗਏ ਸੂਰ ਦੀ ਕਿਡਨੀ ਸਹੀ ਖੂਨ ਦਾ ਪ੍ਰਵਾਹ ਨਾ ਹੋਣ ਕਾਰਨ ਡੈਮੇਜ ਹੋ ਗਈ, ਜਿਸ ਤੋਂ ਬਾਅਦ ਇਸ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ। ਇਹ ਸੂਰ ਦਾ ਕਿਡਨੀ ਟਰਾਂਸਪਲਾਂਟ ਦਾ ਦੂਜਾ ਮਾਮਲਾ ਸੀ। ਇਸ ਤੋਂ ਪਹਿਲਾਂ ਇੱਕ ਵਿਅਕਤੀ ਵਿੱਚ ਸੂਰ ਦੀ ਕਿਡਨੀ ਲਾਈ ਗਈ ਸੀ, ਜਿਸ ਦੀ ਸਿਰਫ਼ 2 ਮਹੀਨਿਆਂ ਬਾਅਦ ਮੌਤ ਹੋ ਗਈ ਸੀ।
ਨਿਊਯਾਰਕ ਦੇ NYU ਲੈਂਗੋਨ ਟ੍ਰਾਂਸਪਲਾਂਟ ਇੰਸਟੀਚਿਊਟ ਦੇ ਸਰਜਨਾਂ ਨੇ 54 ਸਾਲਾ ਲੀਜ਼ਾ ਪਿਸਾਨੋ ਦੇ ਸਰੀਰ ਵਿੱਚ ਇੱਕ ਸੂਰ ਦੀ ਕਿਡਨੀ ਟ੍ਰਾਂਸਪਲਾਂਟ ਕਰਨ ਦਾ ਕਾਰਨਾਮਾ ਕੀਤਾ ਸੀ। ਟਰਾਂਸਪਲਾਂਟ ਕੀਤੀ ਕਿਡਨੀ ਨਾਲ ਔਰਤ 47 ਦਿਨਾਂ ਤੱਕ ਜ਼ਿੰਦਾ ਰਹੀ ਪਰ ਇਸ ਤੋਂ ਬਾਅਦ ਕਿਡਨੀ ਖਰਾਬ ਹੋਣ ਲੱਗੀ ਅਤੇ ਇਸ ਨੂੰ ਕੱਢਣਾ ਪਿਆ। ਔਰਤ ਦੇ ਸਰੀਰ ਨੇ ਕਿਡਨੀ ਨੂੰ ਰਿਜੈਕਟ ਨਹੀਂ ਕੀਤਾ, ਪਰ ਦਿਲ ਦੇ ਪੰਪ ਨੇ ਸਹੀ ਖੂਨ ਦਾ ਪ੍ਰਵਾਹ ਨਹੀਂ ਦਿੱਤਾ, ਜਿਸ ਕਾਰਨ ਅਜਿਹਾ ਕਰਨਾ ਪਿਆ। ਫਿਲਹਾਲ ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸਦਾ ਖੱਬਾ ਵੈਂਟ੍ਰਿਕੂਲਰ ਅਸਿਸਟ ਡਿਵਾਈਸ ਕੰਮ ਕਰ ਰਿਹਾ ਹੈ। ਔਰਤ ਨੂੰ ਇਹ ਕਿਡਨੀ ਇੱਕ ਜੈਨੇਟਿਕਲੀ ਮੋਡੀਫਾਈਡ ਸੂਰ ਤੋਂ ਮਿਲੀ ਸੀ।
ਇਹ ਵੀ ਪੜ੍ਹੋ : ‘50 ਸਾਲਾਂ ਔਰਤ ਨੂੰ ਦੁਰਲਭ ਬੀਮਾਰੀ, ਸਰੀਰ ‘ਚ ਆਪਣੇ ਆਪ ਬਣ ਜਾਂਦੀ ‘ਸ਼ਰਾ/ਬ’
ਡਾਕਟਰਾਂ ਮੁਤਾਬਕ ਔਰਤ ਦਾ ਕੇਸ ਕਾਫੀ ਗੁੰਝਲਦਾਰ ਸੀ ਅਤੇ ਉਸ ਦੀ ਕਿਡਨੀ ਅਤੇ ਦਿਲ ਫੇਲ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਹਾਰਟ ਪੰਪ ਲਗਾਇਆ ਗਿਆ ਅਤੇ 8 ਦਿਨਾਂ ਬਾਅਦ ਸੂਰ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ। ਲੀਜ਼ਾ ਪਿਸਾਨੋ ਦੁਨੀਆ ਦੀ ਪਹਿਲੀ ਮਰੀਜ਼ ਹੈ ਜਿਸ ਦੇ ਕੇਸ ਵਿੱਚ ਹਾਰਟ ਪੰਪ ਦੇਣ ਤੋਂ ਬਾਅਦ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਸੀ। ਜੈਨੇਟਿਕ ਤੌਰ ‘ਤੇ ਮੋਡੀਫਾਈਡ ਸੂਰ ਤੋਂ ਗੁਰਦਾ ਪ੍ਰਾਪਤ ਕਰਨ ਵਾਲਾ ਪਹਿਲਾ ਮਰੀਜ਼ 62 ਸਾਲਾ ਰਿਚਰਡ ਸਲੇਮੈਨ ਸੀ, ਜਿਸਦਾ ਮਾਰਚ 2024 ਵਿੱਚ ਅਮਰੀਕੀ ਰਾਜ ਬੋਸਟਨ ਵਿੱਚ ਟ੍ਰਾਂਸਪਲਾਂਟ ਹੋਇਆ ਸੀ। ਉਹ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਿਡਨੀ ਟਰਾਂਸਪਲਾਂਟ ਦੇ 2 ਮਹੀਨਿਆਂ ਬਾਅਦ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: