ਅਮਰੀਕਾ ਵਿੱਚ ਇੱਕ ਬੇਕਰੀ ਆਪਣੇ ਗਾਹਕਾਂ ਨੂੰ ਉਸ ਦੇ ਹੀ ਬਣਾਏ ਗਏ ਬਿਸਕੁਟ ਯਾਨੀ ਕੁਕੀਜ਼ ਨੂੰ ਸੋਚ-ਸਮਝ ਕੇ ਖਾਣ ਲਈ ਕਹਿ ਰਹੀ ਹੈ। ਜ਼ਾਹਿਰ ਹੈ, ਅਜਿਹੀ ਚਿਤਾਵਨੀ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ, ਪਰ ਇਸ ਦੇ ਬਾਵਜੂਦ ਲੋਕ ਵੱਡੇ ਪੱਧਰ ‘ਤੇ ਕੁਕੀਜ਼ ਖਰੀਦ ਰਹੇ ਹਨ। ਇਹ ਇੱਕ ਮਾਰਕੀਟਿੰਗ ਰਣਨੀਤੀ ਵੀ ਹੋ ਸਕਦੀ ਹੈ, ਕਿਉਂਕਿ ਚਿਤਾਵਨੀ ਦੇ ਪਿੱਛੇ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਹੈ, ਆਓ ਜਾਣਦੇ ਹਾਂ ਮਾਮਲਾ ਕੀ ਹੈ?
ਮਾਮਲਾ ਲੀਵੇਨਵਰਥ ਸਥਿਤ ‘ਸਿਸ ਸਵੀਟਸ ਕੁਕੀਜ਼ ਐਂਡ ਕੈਫੇ’ ਨਾਲ ਸਬੰਧਤ ਹੈ। ਹੋਇਆ ਇੰਝ ਕਿ ਕੁਕੀਜ਼ ਬਣਾਉਂਦੇ ਸਮੇਂ ਬੇਕਰੀ ਮਾਲਕ ਦੀ ਹੀਰੇ ਦੀ ਅੰਗੂਠੀ ਅਚਾਨਕ ਆਟੇ ‘ਚ ਡਿੱਗ ਗਈ। ਇਹੀ ਕਾਰਨ ਹੈ ਕਿ ਬੇਕਰੀ ਨੇ ਲੋਕਾਂ ਨੂੰ ਸੋਚ-ਸਮਝ ਕੇ ਕੁਕੀਜ਼ ਖਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਹੈ ਕਿ ਬੇਕਰੀ ਨੇ ਆਪਣੇ ਗਾਹਕਾਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਹੀਰੇ ਦਾ ਕੋਈ ਟੁਕੜਾ ਮਿਲਦਾ ਹੈ ਤਾਂ ਉਹ ਉਨ੍ਹਾਂ ਨੂੰ ਸੂਚਿਤ ਕਰਨ।
ਬੇਕਰੀ ਦੇ ਮਾਲਕ ਡਾਨ ਸਿਸ ਮੂਨਰੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਪਿਛਲੇ 36 ਸਾਲਾਂ ਤੋਂ ਹੀਰੇ ਦੀ ਮੁੰਦਰੀ ਪਹਿਨ ਰਹੀ ਸੀ। ਉਸਦਾ ਮੰਨਣਾ ਹੈ ਕਿ ਹਾਲ ਹੀ ਵਿੱਚ ਸਟੋਰ ਅਤੇ ਰਸੋਈ ਵਿੱਚ ਜਾਂਦੇ ਸਮੇਂ ਉਸਦੀ ਰਿੰਗ ਡਿੱਗ ਗਈ ਹੋ ਸਕਦੀ ਹੈ।
ਕੈਫੇ ਦੇ ਅਧਿਕਾਰਤ ਅਕਾਊਂਟ ਤੋਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੂਨਰੋ ਨੇ ਫੇਸਬੁੱਕ ‘ਤੇ ਰਿੰਗ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਉਸਨੇ ਲਿਖਿਆ, ਜੇਕਰ ਤੁਸੀਂ ਸਾਡੀਆਂ ਕੁਕੀਜ਼ ਖਰੀਦਦੇ ਹੋ ਤਾਂ ਬੋਨਸ, ਕਿਉਂਕਿ ਮੇਰੀ ਹੀਰੇ ਦੀ ਅੰਗੂਠੀ ਗਾਇਬ ਹੈ। ਮੈਨੂੰ ਲੱਗਦਾ ਹੈ ਕਿ ਉਹ ਕੁਕੀਜ਼ ਦੇ ਬੈਟਰ ਵਿੱਚ ਕਿਤੇ ਡਿੱਗ ਗਈ ਹੋਵੇਗੀ।
ਇਹ ਵੀ ਪੜ੍ਹੋ : ਚੀਨ ਦਾ ਅਨੋਖਾ ਮੰਦਰ, ਜਿਥੇ ਜਾਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਲੋਕ, ਆਉਣ ‘ਤੇ ਹੁੰਦਾ ਏ ਪਛਤਾਵਾ
ਔਰਤ ਨੇ ਅੱਗੇ ਲਿਖਿਆ, ਜੇਕਰ ਤੁਸੀਂ ਇਸ ਨੂੰ ਲੱਭ ਕੇ ਮੈਨੂੰ ਉਹ ਕੀਮਤੀ ਪੱਥਰ ਵਾਪਸ ਕਰ ਦਿਓ ਤਾਂ ਮੈਂ ਹਮੇਸ਼ਾ ਤੁਹਾਡੀ ਅਹਿਸਾਣਮੰਦ ਰਹਾਂਗੀ। ਕਥਿਤ ਤੌਰ ‘ਤੇ, ਇਹ ਮਾਰਕਿਸ ਕੱਟ ਹੈ, ਜਿਸ ਦੀ ਕੀਮਤ $4000 (3 ਲੱਖ 33 ਹਜ਼ਾਰ ਰੁਪਏ ਤੋਂ ਵੱਧ) ਤੋਂ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -: