ਪੰਜਾਬ ਦੇ ਸਿੱਖਿਆ ਵਿਭਾਗ ਨੇ ਬੱਚਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ’ਚ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇਕ ਪੱਤਰ ਜਾਰੀ ਕਰਕੇ ਸ਼ਡਿਊਲ ਦਿੱਤਾ ਹੈ। ਵਿਭਾਗ ਨੇ ਇਸ ਪੱਤਰ ਜ਼ਰੀਏ ਕਿਹਾ ਹੈ ਕਿ ਵਿਦਿਆਰਥੀਆਂ ਦੀ ਜ਼ਿਆਦਾ ਗਿਣਤੀ ਤੇ ਜਗ੍ਹਾ, ਕਮਰਿਆਂ ਅਤੇ ਹੋਰ ਇੰਫਰਾ ਸਟਰਕਚਰ ਦੀ ਘਾਟ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਵਿਭਾਗ ਨੇ ਸਕੂਲਾਂ ਨੂੰ ਸ਼ੈਡਿਊਲ ਜਾਰੀ ਕੀਤਾ ਹੈ। ਬੱਚਿਆਂ ਦੀ ਸਰਕਾਰੀ ਸਕੂਲਾਂ ‘ਚ ਵਧਦੀ ਗਿਣਤੀ ਕਾਰਨ ਇਹ ਫੈਸਲਾ ਲਿਆ ਗਿਆ ਹੈ। ਜਗ੍ਹਾ ਦੀ ਘਾਟ ਕਾਰਨ ਸਕੂਲਾਂ ‘ਚ ਪੜ੍ਹਾਈ ਕਰਾਉਣ ‘ਚ ਦਿੱਕਤ ਆ ਰਹੀ ਸੀ। ਪ੍ਰਾਇਮਰੀ ਸਕੂਲ ਗਰਮੀਆਂ ‘ਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫਟ ‘ਚ ਲੱਗਣਗੇ। ਪ੍ਰਾਇਮਰੀ ਸਕੂਲ ਸਰਦੀਆਂ ‘ਚ 1 ਅਕਤੂਬਰ ਤੋਂ 31 ਮਾਰਚ ਤਕ ਸ਼ਾਮ ਦੀ ਸ਼ਿਫਟ ‘ਚ ਲੱਗਣਗੇ। ਅੱਪਰ ਪ੍ਰਾਇਮਰੀ ਸਕੂਲ ਗਰਮੀਆਂ ‘ਚ 1 ਅਪ੍ਰੈਲ ਤੋਂ 30 ਸਤੰਬਰ ਤਕ ਸ਼ਾਮ ਦੀ ਸ਼ਿਫਟ ‘ਚ ਲੱਗਣਗੇ।
ਵੀਡੀਓ ਲਈ ਕਲਿੱਕ ਕਰੋ -: