ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੌਦੀਆ ਸੰਗਰੂਰ ਪਹੁੰਚੇ। ਸੰਗਰੂਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਸਿਸੌਦੀਆ ਨੇ ਕਿਹਾ ਕਿ ਮੈਂ ਪਹਿਲਾਂ ਕਿਤੇ ਜਾਂਦਾ ਸੀ ਤਾਂ ਲੋਕ ਦਿੱਲੀ ਵਰਗੇ ਕੰਮ ਬਾਰੇ ਪੁੱਛਦੇ ਸੀ। ਮੈਂ ਥੋੜ੍ਹੇ ਦਿਨ ਪਹਿਲਾਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਗਿਆ ਸੀ ਤਾਂ ਉਹ ਲੋਕ ਪੁੱਛਣ ਲੱਗੇ ਹਨ ਕਿ ਦਿੱਲੀ ਤੇ ਪੰਜਾਬ ਜਿਵੇਂ ਕੰਮ ਕਰਾਓਗੇ। 3 ਮਹੀਨੇ ਵਿਚ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ। ਪੰਜਾਬ ਵਿਚ ਰਿਸ਼ਵਤਖੋਰੀ ਬੰਦ ਹੋ ਗਈ ਹੈ। ਸਿਸੌਦੀਆ ਦੇ ਬਾਅਦ ਪਰਸੋਂ ਅਰਵਿੰਦ ਕੇਜਰੀਵਾਲ ਸੰਗਰੂਰ ਵਿਚ ਪ੍ਰਚਾਰ ਕਰਨ ਆਉਣਗੇ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਵਪਾਰੀਆਂ ਨੂੰ ਚੇਜ਼ ਆਫ ਲੈਂਡ ਯੂਜ ਟੈਕਸ ਅਤੇ ਫਾਇਰ ਬ੍ਰਿਗੇਡ ਐੱਨਓਸੀ ਵਰਗੇ ਕੰਮ ਲਈ ਪੋਰਟਲ ਜਾਰੀ ਕਰਨਗੇ। ਕਿਸੇ ਆਫਿਸ ਵਿਚ ਜਾਣ ਦੀ ਲੋੜ ਨਹੀਂ। 10 ਮਿੰਟ ਵਿਚ ਉਸੇ ‘ਤੇ ਮਨਜ਼ੂਰੀ ਆ ਜਾਵੇਗੀ।
ਮਾਨ ਨੇ ਕਿਹਾ ਕਿ ਕਈ ਸਰਕਾਰੀ ਕਰਮਚਾਰੀ ਕਹਿ ਰਹੇ ਹਨ ਕਿ ਹੁਣ ਪਤਾ ਚੱਲ ਰਿਹਾ ਕਿ ਸਾਡੀ ਸੈਲਰੀ ਕਿੰਨੀ ਹੈ। ਪਹਿਲੇ ਉਪਰੀ ਕਮਾਈ ਤੋਂ ਚੱਲ ਰਿਹਾ ਸੀ। ਹੁਣ ਮੁਲਾਜ਼ਮਾਂ ਨੂੰ ਸਿਰਫ ਤਨਖਾਹ ਮਿਲੇਗੀ। ਉਪਰ ਦੀ ਕਮਾਈ ਨਹੀਂ ਕਰਨ ਦੇਵਾਂਗੇ।
ਵੀਡੀਓ ਲਈ ਕਲਿੱਕ ਕਰੋ -: