ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹੋਰ ਵੱਡੀਆਂ ਪਾਰਟੀਆਂ ਦੇ ਕਹਿੰਦੇ ਕਹਾਉਂਦੇ ਦਿੱਗਜ ਲੀਡਰਾਂ ਦਾ ਸਫਾਇਆ ਕਰ ਦਿੱਤਾ ਹੈ। ਪੰਜਾਬ ਚ 2022 ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹਰ ਕੋਈ ਖੁਸ਼ ਦਿਖਾਈ ਦੇ ਰਿਹਾ ਹੈ ਤੇ ਸਭ ਵੱਧ ਖੁਸ਼ੀਂ ਇਸ ਵੇਲੇ ਪੰਜਾਬੀ ਇੰਡਸਟਰੀ ਚ ਛਾਈ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦਾ ਅਜਿਹਾ ਕੋਈ ਵੀ ਗਾਇਕ ਗੀਤਕਾਰ ਜਾਂ ਅਦਾਕਾਰ ਨਹੀਂ ਜਿਸਨੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਨਾ ਦਿੱਤੀ ਹੋਵੇ। ਹਰ ਗਾਇਕ ਆਪਣੇ ਸੋਸ਼ਲ ਅਕਾਊਂਟ ‘ਤੇ ਵੀਡੀਓ, ਪੋਸਟਾਂ ਪਾ ਕੇ ਭਗਵੰਤ ਮਾਨ ਨੂੰ ਵਧਾਈ ਦੇ ਰਹੇ ਹਨ।
![celebrities including Waris brothers](https://dailypost.in/wp-content/uploads/2022/03/WhatsApp-Image-2022-03-12-at-12.42.45-PM-1.jpeg)
ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ, ਕਮਲ ਹੀਰ, ਦੀਪਕ ਬਾਲੀ ਤੇ ਸਪੀਡ ਰਿਕਾਰਡਜ਼ ਦੇ ਮਾਲਕ ਸਤਵਿੰਦਰ ਕੋਹਲੀ ਨੇ ਭਗਵੰਤ ਮਾਨ ਤੇ ਰਾਘਵ ਚੱਢਾ ਨੂੰ ਜਿੱਤ ਦੀ ਵਧਾਈ ਦੇਣ ਪਹੁੰਚੇ ਅਤੇ ਸਾਨੂੰ ਉਮੀਦ ਹੈ ਕਿ ਭਗਵੰਤ ਮਾਨ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਗੇ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਹੋਰ ਪੰਜਾਬੀ ਗਾਇਕਾਂ ਦੀ ਜਾਂ ਭਗਵੰਤ ਮਾਨ ਦੇ ਪੁਰਾਣੇ ਸਾਥੀਆਂ ਦੀ ਤਾਂ ਕਰਮਜੀਤ ਅਨਮੋਲ ਨੇ ਵੀ ਭਗਵੰਤ ਮਾਨ ਦੀ ਜਿੱਤ ਦੀ ਕਾਫੀ ਖੁਸ਼ੀ ਮਨਾਈ ਅਤੇ ਬੀਨੂ ਢਿੱਲੋਂ ਨਾਲ ਰਲ ਉਨ੍ਹਾਂ ਨੇ ਇਲੈਕਸ਼ਨ ਦੇ ਰਿਜਲਟ ਤੋਂ ਪਹਿਲਾਂ ਹੀ ਲਾਈਵ ਹੋ ਕੇ ਭਗਵੰਤ ਮਾਨ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
![](https://dailypost.in/wp-content/uploads/2022/03/Lm4B8wzT0Pk-HD-1.jpg)