ਪੰਜਾਬ ਪੁਲਿਸ ਦੇ ਫੀਮੇਲ ਡੌਗ ਨੇ ਕੈਂਸਰ ਨੂੰ ਮਾਤ ਦੇ ਕੇ ਦੁਬਾਰਾ ਡਿਊਟੀ ਜੁਆਇਨ ਕਰ ਲਈ ਹੈ। ਫਰੀਦਕੋਟ ਜ਼ਿਲ੍ਹੇ ਦੇ ਕੈਨਾਈਨ ਦਸਤੇ ਵਿਚ ਸ਼ਾਮਲ ਸਿਮੀ ਨਾਂ ਦੀ ਫੀਮੇਲ ਲੈਬਰਾਡੋਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਲੰਬੇ ਸਮੇਂ ਤੋਂ ਪੀੜਤ ਸੀ ਪਰ ਹੁਣ ਉਹ ਬਿਲਕੁਲ ਠੀਕ ਹੈ ਤੇ ਡਿਊਟੀ ‘ਤੇ ਆ ਗਈ ਹੈ। ਸਿਮੀ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਰਹੀ ਹੈ। ਉਹ ਵੀਵੀਆਈਪੀ ਮੂਵਮੈਂਟ, ਸੁਰੱਖਿਆ ਅਲਰਟ ਤੇ ਸਰਚ ਆਪ੍ਰੇਸ਼ਨ ਦੌਰਾਨ ਫਰੀਦਕੋਟ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਵੀ ਆਪਣੀ ਸੇਵਾ ਦੇ ਚੁੱਕੀ ਹੈ।
ਫਰੀਦਕੋਟ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੁਭਾਅ ਤੋਂ ਜਿੰਨੀ ਸਿਮੀ ਫ੍ਰੈਂਡਲੀ ਹੈ, ਓਨੀ ਹੀ ਆਪਣੇ ਕੰਮਾਂ ਪ੍ਰਤੀ ਗੰਭੀਰ ਹੈ। ਸਿਮੀ ਨੂੰ ਸਖਤ ਟ੍ਰੇਨਿੰਗ ਮਿਲੀ ਹੈ। ਇਸ ਦਾ ਹੀ ਨਤੀਜਾ ਹੈ ਕਿ ਉਹ ਡਰੱਗਸ ਤੇ ਸ਼ੱਕੀ ਚੀਜ਼ਾਂ ਨੂੰ ਲੱਭ ਲੈਂਦੀ ਹੈ। ਉਸ ਦੇ ਖਾਣ-ਪੀਣ ਦਾ ਪੂਰਾ ਪ੍ਰਬੰਧ ਪੁਲਿਸ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਉਸ ਦੀ ਕੈਂਸਰ ਦੀ ਬੀਮਾਰੀ ਦਾ ਇਲਾਜ ਫਰੀਦਕੋਟ ਤੋਂ ਚੰਡੀਗੜ੍ਹ ਤੱਕ ਕਰਵਾਇਆ ਗਿਆ। ਹੁਣ ਉਹ ਕੈਂਸਰ ਨੂੰ ਮਾਤ ਦੇ ਕੇ ਡਿਊਟੀ ‘ਤੇ ਪਰਤ ਆਈ ਹੈ, ਜਿਸ ਤੋਂ ਸਾਰੇ ਖੁਸ਼ ਹਨ।
ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦੇ ਬੇਟੇ ਉਮਰ ਨੂੰ SC ਤੋਂ ਝਟਕਾ! ਜ਼ਮੀਨ ਹੜੱਪਣ ਦੇ ਮਾਮਲੇ ‘ਚ ਰਾਹਤ ਦੇਣ ਤੋਂ ਇਨਕਾਰ
ਐੱਸਐੱਸਪੀ ਮੁਤਾਬਕ ਸਿਮੀ ਐਂਟੀ ਸਬੋਟੇਜ ਚੈਕਿੰਗ ਵਿਚ ਮਦਦ ਕਰਦੀ ਹੈ। ਉਸ ਨੇ ਪੁਲਿਸ ਨੂੰ ਇਕ ਵਿਦੇਸ਼ੀ ਤੋਂ ਨਸ਼ੀਲਾ ਪਦਾਰਥ ਜ਼ਬਤ ਕਰਨ ਵਿਚ ਮਦਦ ਕੀਤੀ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਉਹ ਆਪਣੀ ਬੇਹਤਰ ਸੇਵਾ ਜਾਰੀ ਰੱਖੇਗੀ। ਸਿਮੀ ਦੇ ਲੰਬੇ ਸਮੇਂ ਬਾਅਦ ਵਾਪਸ ਡਿਊਟੀ ‘ਤੇ ਆਉਣ ਤੋਂ ਟੀਮ ਦੇ ਚਿਹਰੇ ‘ਤੇ ਖੁਸ਼ੀ ਦੇਖਣ ਵਾਲੀ ਸੀ। ਉਸ ਦੇ ਆਉਣ ਨਾਲ ਵਿਭਾਗ ਵਿਚ ਸਾਰੇ ਇੰਨੇ ਖੁਸ਼ ਹਨ ਕਿ ਮਠਿਆਈ ਵੰਡ ਕੇ ਇਕ-ਦੂਜੇ ਨੂੰ ਵਧਾਈ ਦਿੱਤੀ ਗਈ। ਸਰਿਆਂ ਨੂੰ ਉਮੀਦ ਹੈ ਕਿ ਸਿਮੀ ਪਹਿਲਾਂ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਏਗੀ।
ਵੀਡੀਓ ਲਈ ਕਲਿੱਕ ਕਰੋ -: