ਹਰਿਆਣਾ ਦੇ ਅੰਤਰਰਾਸ਼ਟਰੀ ਪਹਿਲਵਾਨ ਤੇ ਏਐੱਸਆਈ ਦੇ ਅਹੁਦੇ ‘ਤੇ ਤਾਇਨਾਤ ਅਮਿਤ ਪੰਘਾਲ ‘ਤੇ ਰੋਹਤਕ ਵਿਚ ਐੱਫਆਈਆ ਦਰਜ ਕੀਤੀ ਗਈ ਹੈ। ਅਮਿਤ ਪੰਘਾਲ ਖਿਲਾਫ ਉੁਨ੍ਹਾਂ ਦੇ ਚਾਚਾ ਤੇ ਬਾਕਸਿੰਗ ਸੰਘ ਦੇ ਬੁਲਾਰੇ ਰਾਜ ਨਾਰਾਇਣ ਪੰਘਾਲ ਤੇ ਸਨਸਿਟੀ ਵਾਸੀਆਂ ਨੇ ਸ਼ਿਕਾਇਤ ਦਿੱਤੀ ਹੈ। ਸਨਸਿਟੀ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਮਿਤ ਪੰਘਾਲ ਦੀ ਵਜ੍ਹਾ ਨਾਲ ਉਹ ਉਥੋਂ ਫਲੈਟ ਛੱਡਣ ਤੱਕ ਨੂੰ ਮਜਬੂਰ ਹੋ ਗਏ ਹਨ।
ਅਮਿਤ ਪੰਘਾਲ ‘ਤੇ ਦੋਸ਼ ਹੈ ਕਿ ਸਨਸਿਟੀ ਵਿਚ ਰਹਿਣ ਵਾਲੇ ਹਰਿਆਣਾ ਪੁਲਿਸ ਵਿਚ ਏਐੱਸਆਈ ਰਿਸ਼ੀ ਪਹਿਲਵਾਨ ਤੇ ਉਨ੍ਹਾਂ ਦੇ ਸਾਥੀ ਮਿਲ ਕੇ ਹੰਗਾਮਾ ਕਰਦੇ ਹਨ। ਇਹ ਸਿਲਸਿਲਾ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਬੀਤੀ 26 ਜਨਵਰੀ ਦੀ ਰਾਤ ਨੂੰ ਵੀ ਅਮਿਤ ਪੰਘਾਲ ਤੇ ਉਨ੍ਹਾਂ ਦੇ ਸਾਥੀ ਫਲੈਟ ਵਿਚ ਉੱਚੀ ਆਵਾਜ਼ ਵਿਚ ਅਸ਼ਲੀਲ ਗਾਣੇ ਵਜਾ ਰਹੇ ਸਨ। ਫਲੈਟ ਅੰਦਰ ਸ਼ਰਾਬ ਪੀ ਕੇ ਹੰਗਾਮਾ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਅਮਿਤ ਪੰਘਾਲ ਤੇ ਉਸ ਦੇ ਸਾਥੀਆਂ ਦੀ ਵਜ੍ਹਾ ਨਾਲ ਉਹ ਫਲੈਟ ਛੱਡਣ ਨੂੰ ਮਜਬੂਰ ਹੋ ਗਏ ਹਨ। ਹਰਿਆਣਾ ਬਾਕਸਿੰਗ ਸੰਘ ਦੇ ਬੁਲਾਰੇ ਰਾਜਨਾਰਾਇਣ ਸੰਘਾਲ ਨੇ ਕਿਹਾ ਕਿ ਸਨਸਿਟੀ ਦੇ ਫਲੈਟਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਇਨ੍ਹਾਂ ਕਾਰਨ ਖਰਾਬ ਹੋ ਰਹੀ ਹੈ।
ਇਹ ਵੀ ਪੜ੍ਹੋ : ਅਗਨੀਵੀਰ ਭਰਤੀ ਪ੍ਰਕਿਰਿਆ ‘ਚ ਵੱਡਾ ਬਦਲਾਅ, ਹੁਣ ਆਨਲਾਈਨ ਦਾਖਲਾ ਪ੍ਰੀਖਿਆ ਲਾਜ਼ਮੀ
ਹਰਿਆਣਾ ਬਾਕਸਿੰਗ ਸੰਘ ਦੇ ਬੁਲਾਰੇ ਰਾਜਨਾਰਾਇਣ ਪੰਘਾਲ ਨੇ ਐੱਸਪੀ ਤੋਂ ਇਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਦਰਜ ਹੋਣ ‘ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ। ਜਾਂਚ ਦੇ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋ ਸਕੇਗਾ ਜਿਸ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: