ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਕ੍ਰਿਕਟ ਕਮੈਂਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦਿੱਗਜ਼ ਨੇ ਇਸ ਦੇ ਨਾਲ ਹੀ 45 ਸਾਲ ਦੇ ਆਪਣੇ ਸ਼ਾਨਦਾਰ ਕਮੈਂਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। 78 ਸਾਲਾ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਚੈਪਲ ਨੂੰ ਖੇਡ ‘ਤੇ ਆਪਣੇ ਬੁੱਧੀਮਾਨ ਵਿਚਾਰਾਂ ਤੇ ਉਨ੍ਹਾਂ ਬਾਰੇ ਦੱਸਣ ਦੇ ਆਪਣੇ ਸਿੱਧੇ ਤਰੀਕੇ ਲਈ ਵਿਸ਼ਵ ਪੱਧਰ ‘ਤੇ ਜਾਣਿਆ ਜਾਂਦਾ ਹੈ। ਚੈਪਲ ਰਿਚੀ ਬੇਨਾਊਡ, ਬਿਲ ਲੌਰੀ ਤੇ ਟੋਨੀ ਗ੍ਰੇਗ ਨਾਲ ਤਿੰਨ ਦਹਾਕਿਆਂ ਤੋਂ ਵਧ ਸਮੇਂ ਤੱਕ ਆਸਟ੍ਰੇਲੀਆਈ ਕ੍ਰਿਕਟ ਦੇ ਬ੍ਰਾਡਕਾਸਟਿੰਗ ਟੀਮ ਦਾ ਹਿੱਸਾ ਰਹੇ।
ਚੈਪਲ ਨੇ ਕਿਹਾ ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਨੂੰ ਪਤਾ ਸੀ ਕਿ ਮੇਰੇ ਕੋਲ ਕ੍ਰਿਕਟ ਖੇਡਣ ਲਈ ਕਾਫ਼ੀ ਸਮਾਂ ਹੈ, ਪਰ ਮੈਂ ਉਸ ਸਮੇਂ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ, ਫਿਰ ਉਸ ਤੋਂ ਬਾਅਦ ਮੈਂ ਕੁਮੈਂਟਰੀ ਬਾਕਸ ਵਿੱਚ ਚਲਾ ਗਿਆ। ਮੈਂ ਹਾਲ ਹੀ ਵਿੱਚ ਮਹਾਨ ਰਗਬੀ ਲੀਗ ਕੁਮੈਂਟੇਟਰ ਰੇ ਵਾਰਨ ਦੀ ਸੰਨਿਆਸ ਬਾਰੇ ਸੁਣਿਆ, ਜਿਸ ਤੋਂ ਬਾਅਦ ਮੇਰੇ ਦਿਮਾਗ ਵਿੱਚ ਇਹ ਵਿਚਾਰ ਆਇਆ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਚੈਪਲ ਨੂੰ 2019 ਵਿਚ ਚਮੜੀ ਦੇ ਕੈਂਸਰ ਦਾ ਪਤਾ ਲੱਗਾ ਸੀ ਤੇ ਇਸ ਬੀਮਾਰੀ ਤੋਂ ਉਭਰਨ ਵਿਚ ਉਨ੍ਹਾਂ ਨੂੰ 5 ਮਹੀਨੇ ਦਾ ਸਮਾਂ ਲੱਗਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕਮੈਂਟਰੀ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਬਾਰੇ ਸੋਚ ਰਿਹਾ ਸੀ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਮੈਂ ਬੀਮਾਰ ਹੋਇਆ ਸੀ ਪਰ ਕਿਸਮਤ ਵਾਲਾ ਰਿਹਾ ਕਿ ਉਸ ਤੋਂ ਉਭਰਨ ਵਿਚ ਸਫਲ ਰਿਹਾ ਪਰ ਹੁਣ ਚੀਜ਼ਾਂ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ ਤੇ ਮੈਂ ਸੋਚਿਆ ਇੰਨੀਆਂ ਯਾਤਰਾਵਾਂ ਤੇ ਪੌੜੀਆਂ ਚੜ੍ਹਨ ਵਰਗੀਆਂ ਚੀਜ਼ਾਂ ਹੁਣ ਮੇਰੇ ਲਈ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ।