ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੋਟਿਸ ਜਾਰੀ ਕੀਤਾ ਹੈ। ਈਡੀ ਨੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੂੰ 31 ਮਈ ਨੂੰ ਦਿੱਲੀ ਦੇ ਹੈੱਡਕੁਆਟਰ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।
ਦੱਸ ਦੇਈਏ ਕਿ 2020 ਵਿਚ ਈਡੀ ਨੇ ਫਾਰੂਕ ਅਬਦੁੱਲਾ ਦੀ 11.86 ਕਰੋੜ ਰੁਪਏ ਦੀ ਜਾਇਦਾਦ ਮਨੀ ਲਾਂਡਰਿੰਗ ਕੇਸ ਵਿਚ ਜ਼ਬਤ ਕਰ ਲਈ ਸੀ। ਮੀਡੀਆ ਰਿਪੋਰਟ ਮੁਤਾਬਕ ਇਹ ਕਾਰਵਾਈ ਉਦੋਂ ਹੋਈ ਜਦੋਂ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਆਰਥਿਕ ਮਾਮਲਿਆਂ ਵਿਚ ਗੜਬੜੀ ਪਾਈ ਗਈ। ਇਸ ਮਾਮਲੇ ਵਿਚ ਫਾਰੂਕ ਅਬਦੁੱਲਾ ਤੋਂ ਈਡੀ ਨੇ ਕਈ ਵਾਰ ਪੁੱਛਗਿਛ ਵੀ ਕੀਤੀ ਸੀ।
ਇਹ ਵੀ ਪੜ੍ਹੋ : ‘ਕਲੇਸ਼ ਕਾਰਨ ਹੀ ਹੋਈ ਕਾਂਗਰਸ ਦੀ ਇਹ ਹਾਲਤ, ਕਾਰਵਾਈ ਦੀ ਬਜਾਏ ਤਮਾਸ਼ਾ ਦੇਖ ਰਹੀ ਹਾਈਕਮਾਂਡ’ : ਵੇਰਕਾ
ਹੁਣੇ ਜਿਹੇ ਲਗਾਤਾਰ ਕਸ਼ਮੀਰ ਵਿਚ ਆਮ ਲੋਕਾਂ ‘ਤੇ ਹੋ ਰਹੇ ਹਮਲੇ ਨੂੰ ਲੈ ਕੇ ਫਾਰੂਕ ਅਬਦੁੱਲਾ ਨੇ ਬਿਆਨ ਦਿੱਤਾ ਸੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ‘ਤੇ ਹੋਣ ਵਾਲਾ ਹਮਲਾ ‘ਕਸ਼ਮੀਰ ਦੀ ਆਤਮਾ’ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਸੀ ਕਿ ਹੱਤਿਆ ਦੀਆਂ ਘਟਨਾਵਾਂ ਵਿਚ ਵਾਧਾ ਘਾਟੀ ਵਿਚ ਸਾਧਾਰਨ ਸਥਿਤੀ ਹੋਣ ਸਬੰਧੀ ਸਰਕਾਰ ਦੇ ਦਾਅਵਿਆਂ ਦੇ ਉਲਟ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”