ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਭਾਰਤ ਇੱਕ ਸਥਾਨ ਹੇਠਾਂ ਖਿਸਕ ਗਿਆ ਹੈ। ਹਾਲ ਹੀ ਵਿੱਚ ਜਾਰੀ ਹੈਨਲੇ ਪਾਸਪੋਰਟ ਇੰਡੈਕਸ 2024 ਦੇ ਮੁਤਾਬਕ ਭਾਰਤ ਦੀ ਤਾਜ਼ਾ ਰੈਂਕਿੰਗ 85 ਹੋ ਗਈ ਹੈ। ਇਸ ਦੇ ਨਾਲ ਹੀ ਫਰਾਂਸ ਕੋਲ ਦੁਨੀਆ ਦਾ ਸਭ ਤੋਂ ਮਜ਼ਬੂਤ ਪਾਸਪੋਰਟ ਹੈ। ਕਈ ਦੇਸ਼ਾਂ ਵੱਲੋਂ ਵੀਜ਼ਾ ਮੁਕਤ ਐਂਟਰੀ ਦੇ ਐਲਾਨ ਦੇ ਬਾਵਜੂਦ ਦਰਜਾਬੰਦੀ ਵਿੱਚ ਆਈ ਗਿਰਾਵਟ ਹੈਰਾਨੀਜਨਕ ਹੈ। ਇਸ ਸੂਚੀ ਵਿੱਚ 199 ਪਾਸਪੋਰਟਾਂ ਦਾ ਡਾਟਾ ਇਕੱਠਾ ਕੀਤਾ ਗਿਆ ਹੈ।
ਫਰਾਂਸ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਕਿਉਂਕਿ ਇਸਦਾ ਪਾਸਪੋਰਟ 194 ਦੇਸ਼ਾਂ ਨੂੰ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। 2023 ਵਿੱਚ ਭਾਰਤ 84ਵੇਂ ਸਥਾਨ ‘ਤੇ ਸੀ। ਹਾਲਰਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤੀ ਪੰਜ ਜ਼ਿਆਦਾ ਦੇਸ਼ਾਂ ਵਿੱਚ ਵੀਜ਼ਾ ਫ੍ਰੀ ਟ੍ਰੈਵਲ ਕਰ ਸਕਦੇ ਹਨ। 2023 ਵਿੱਚ ਭਾਰਤ ਦੇ ਲੋਕ 57 ਦੇਸ਼ਾਂ ਵਿਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਸਨ, ਜਦਕਿ ਇਸ ਸਾਲ ਇਹ ਅੰਕੜਾ ਵਧ ਕੇ 62 ਹੋ ਗਿਆ ਹੈ। ਇਰਾਨ, ਮਲੇਸ਼ੀਆ ਅਤੇ ਥਾਈਲੈਂਡ ਨੇ ਹਾਲ ਹੀ ਵਿੱਚ ਭਾਰਤੀ ਸੈਲਾਨੀਆਂ ਲਈ ਵੀਜ਼ਾ ਮੁਕਤ ਐਂਟਰੀ ਦਾ ਐਲਾਨ ਕੀਤਾ ਸੀ।
ਦੁਨੀਆ ਵਿੱਚ 6 ਦੇਸ਼ਾਂ ਕੋਲ ਸਭ ਤੋੰ ਪਾਵਰਫੁਲ ਪਾਸਪੋਰਟ ਹੈ। ਇਨ੍ਹਾਂ ਵਿੱਚ ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਤੇ ਜਰਮਨੀ ਸ਼ਾਮਲ ਹਨ। ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਪਾਸਪੋਰਟ ਐਸੋਸੀਏਸ਼ਨ ਦੇ ਡਾਟਾ ‘ਤੇ ਆਧਾਰਤ ਹੈ। ਗੁਆਂਢੀ ਦੇਸ਼ ਪਾਕਿਸਤਾਨ ਦੇ ਕੋਲ ਦੁਨੀਆ ਦਾ ਚੌਥਾ ਸਭ ਤੋਂ ਕਮਜ਼ਰ ਪਾਸਪੋਰਟ ਹੈ। ਪਾਕਿਸਤਾਨ ਦੀ ਪਾਸਪੋਰਟ ਰੈਂਕਿੰਗ 106 ਹੈ। ਜਦਕਿ ਬੰਗਲਾਦੇਸ਼ ਇਸ ਸਾਲ 101 ਤੋਂ 102 ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਮਾਲਦੀਵ 58ਵੇਂ ਸਥਾਨ ‘ਤੇੇ ਹੈ, ਜਿਸ ਦੇ ਨਾਗਰਿਕ 96ਵੇਂ ਦੇਸ਼ਾਂ ਵਿ4ਚ ਬਿਨਾਂ ਵੀਜ਼ਾ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਰਿਆਣਾ ‘ਚ ਅੱਜ ਮੀਂਹ ਗੜੇਮਾਰੀ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ
ਚੀਨ ਦੀ ਰੈਂਕਿੰਗ ਵਿਚ ਕੁਝ ਸੁਧਾਰ ਵੇਖਣ ਨੂੰ ਮਿਲਿਆ ਹੈ। ਚੀਨ 2023 ਵਿੱਚ 66ਵੇਂ ਨੰਬਰ ‘ਤੇ ਸੀ, ਜੋ ਹੁਣ 64ਵੇਂ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ, ਅਮਰੀਕਾ ਦੇ ਪਾਸਪੋਰਟ ਰੈਂਕਿੰਗ ਵਿ4ਚ ਵੀ ਸੁਧਾਰ ਵੇਖਣ ਨੂੰ ਮਿਲਿਆ ਹੈ। ਪਹਿਲਾਂ ਇਹ 7ਵੇਂ ਸਥਾਨ ‘ਤੇ ਸੀ। 2024 ਦੀ ਹੇਨਲੇ ਪਾਸਪੋਰਟ ਇੰਡੈਕਸ ਵਿੱਚ ਹੁਣ ਅਮਰੀਕਾ 6ਵੇਂ ਸਥਾਨ ‘ਤੇ ਪਹੁੰਚ ਗਿਆ। ਅਮਰੀਕਾ ਦੇ ਲੋਕ 189 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।