ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਸ਼ੁਰੂ ਹੋਣ ਵਾਲੀ ਹੈ। ਇਸ ਯਾਤਰਾ ਦੌਰਾਨ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਵਾਜ਼ੇ 25 ਮਈ ਨੂੰ ਖੋਲ੍ਹੇ ਜਾਣਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣ ਦੇ ਪੰਜ ਮਹੀਨੇ ਬਾਅਦ ਯਾਨੀ ਕਿ 10 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ।
ਸ੍ਰੀ ਹੇਮਕੁੰਟ ਸਾਹਿਬ ਬਰਫੀਲੇ ਪਹਾੜਾਂ ਦੇ ਵਿਚਕਾਰ ਸਥਿਤ ਹੈ ਅਤੇ ਇੱਥੇ ਪਿਛਲੇ ਚਾਰ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ। ਇਸ ਸਮੇਂ ਸ੍ਰੀ ਹੇਮਕੁੰਟ ਸਾਹਿਬ ਵਿੱਚ 8 ਫੁੱਟ ਦੇ ਕਰੀਬ ਬਰਫ਼ ਪਈ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰੇਂਦਰਜੀਤ ਸਿੰਘ ਬਿੰਦਰਾ ਨੇ ਵੀਰਵਾਰ ਨੂੰ ਸਕੱਤਰੇਤ ਵਿਖੇ ਮੁੱਖ ਸਕੱਤਰ ਸ਼੍ਰੀਮਤੀ ਰਾਧਾ ਰਤੂਰੀ ਨਾਲ ਮੁਲਾਕਾਤ ਕੀਤੀ ਅਤੇ ਗੁਰਦੁਆਰਾ ਟਰੱਸਟ ਦੀ ਤਰਫੋਂ ਜਾਣਕਾਰੀ ਦਿੱਤੀ ਕਿ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਵੀ ਇਸ ‘ਤੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਯਾਤਰਾ ਸ਼ੁਰੂ ਹੋਣ ਤੋਂ ਇੱਕ-ਦੋ ਦਿਨ ਪਹਿਲਾੰ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਤੱਕ ਅਤੇ ਗੋਵਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ। ਸ਼ਰਧਾਲੂਆਂ ਦਾ ਜਥਾ 20 ਮਈ ਦੀ ਸਵੇਰ ਨੂੰ ਤੀਰਥ ਅਸਥਾਨ ‘ਤੇ ਪਹੁੰਚੇਗਾ ਅਤੇ ਉਸ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣਗੇ। ਸ਼ਰਧਾਲੂਆਂ ਨਾਲ ਆਪਣੇ ਨਾਲ ਜ਼ਰੂਰੀ ਸਾਮਾਨ ਜਿਵੇਂ ਰੇਨ ਕੋਟ, ਫਰਸਟ ਏਡ ਕਿਟ, ਵਿੰਡ ਸ਼ੀਟਰ, ਪਾਣੀ, ਦਸਤਾਨੇ, ਟਾਰਚ ਤੇ ਸੈੱਲ, ਮਫਲਰ, ਗਰਮ ਕੱਪੜੇ ਬੂਟ, ਕੈਂਚੀ, ਚੱਪਲ ਆਦਿ ਨਾਲ ਜ਼ਰੂਰੀ ਲਿਆਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ PM ਮੋਦੀ, ਸੁਨਕ-ਬਾਈਡੇਨ ਨੂੰ ਵੀ ਛੱਡਿਆ ਪਿੱਛੇ
ਗੁਰਦੁਆਰਾ ਹੇਮਕੁੰਟ ਸਾਹਿਬ ਉੱਤਰਾਖੰਡ, ਭਾਰਤ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਇੱਕ ਤੀਰਥ ਅਸਥਾਨ ਹੈ। ਇਹ ਭਾਰਤ ਦੇ ਸਰਵੇਖਣ ਮੁਤਾਬਕ 4,632 ਮੀਟਰ (15,200 ਫੁੱਟ) ਦੀ ਉਚਾਈ ‘ਤੇ ਹਿਮਾਲੀਅਨ ਪਹਾੜਾਂ ਵਿੱਚ ਸਥਿਤ ਹੈ। ਰਿਸ਼ੀਕੇਸ਼-ਬਦਰੀਨਾਥ ਹਾਈਵੇਅ ‘ਤੇ ਗੋਬਿੰਦ ਘਾਟ ਤੋਂ ਪੈਦਲ ਹੀ ਇੱਥੇ ਪਹੁੰਚਿਆ ਜਾ ਸਕਦਾ ਹੈ।