ਕੈਬਨਿਟ ਮੰਤਰੀ ਮੀਤ ਹੇਅਰ ਨੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਮੀਤ ਹੇਅਰ ਨੇ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਖਜ਼ਾਨੇ ਵਿਚ ਵਾਧਾ ਕਰਨ ਨੂੰ ਲੈ ਕੇ ਸੰਜੀਦਾ ਹੈ। ਸਾਡੀ ਸਰਕਾਰ ਨੇ ਨਵੇਂ ਹਥਿਆਰ ਲਾਇਸੈਂਸ ‘ਤੇ ਅਗਲੇ 3 ਮਹੀਨੇ ਲਈ ਰੋਕ ਲਗਾ ਦਿੱਤੀ ਗਈ ਹੈ। ਪਿਛਲੇ ਲਾਇਸੈਂਸਾਂ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਲਾਇਸੈਂਸ ਕਿਸ ਦੇ ਕਹਿਣ ‘ਤੇ ਅਤੇ ਕਿਵੇਂ ਬਣੇ। ਉੁਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਤੇ ਇਥੋਂ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਵਿਚ ਅਪਰਾਧ ਦੀ ਸਥਿਤੀ ‘ਤੇ ਬੋਲਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਦੇਸ਼ ਵਿਚ ਸਭ ਤੋਂ ਵੱਧ 7.4 ਕ੍ਰਾਈਮ ਉੱਤਰ ਪ੍ਰਦੇਸ਼ ਵਿਚ, ਹਰਿਆਣਾ ਵਿਚ 3.8 ਹੈ। ਦੇਸ਼ ਦੇ 10 ਵੱਡੇ ਸੂਬੇ ਜਿਨ੍ਹਾਂ ਵਿਚ ਸਭ ਤੋਂ ਵਧ ਕ੍ਰਾਈਮ ਹੈ. ਪੰਜਾਬ ਕ੍ਰਾਈਮ ਰੇਸ਼ੋ ਵਿਚ 15ਵੇਂ ਨੰਬਰ ‘ਤੇ ਹੈ। ਪੰਜਾਬ ਵਿਚ ਜੋ ਵੱਡੀਆਂ ਘਟਨਾਵਾਂ ਹੋ ਰਹੀਆਂ ਹਨ ਉਸ ਵਿਚ ਸ਼ਾਰਪ ਸ਼ੂਟਰ ਹਰਿਆਣਾ ਤੋਂ ਹਨ। 2020 ਵਿਚ 757, 2021 ਵਿਚ 723 ਤੇ 2022 ਵਿਚ 579 ਕਤਲ ਹੋਏ ਹਨ। ਦੇਸ਼ ਦੇ ਸਭ ਤੋਂ ਵੱਧ ਕ੍ਰਾਈਮ ਵਾਲੇ 10 ਸੂਬਿਆਂ ਵਿਚੋਂ 5 ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ।
ਇਹ ਵੀ ਪੜ੍ਹੋ : ਜਾਨਸਨ ਬੇਬੀ ਪਾਊਡਰ ਦੀ ਨਵੇਂ ਸਿਰੇ ਤੋਂ ਹੋਵੇਗੀ ਜਾਂਚ, ਹਾਈਕੋਰਟ ਦੇ ਹੁਕਮ
ਮੰਤਰੀ ਹੇਅਰ ਨੇ ਕਿਹਾ ਕਿ ਗੈਂਗਸਟਰਵਾਦ, ਨਸ਼ਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਸਾਡੀ ਸਰਕਾਰ ਬਣਦੇ ਹੀ 402 ਗੈਂਗਸਟਰ ਕਾਬੂ ਕੀਤੇ ਗਏ, ਇਨ੍ਹਾਂ ਦੇ ਕਬਜ਼ੇ ਵਿਚੋਂ 363 ਹਥਿਆਰ ਬਰਾਮਦ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: