ਰਾਸ਼ਟਰੀ ਸਵੈ-ਸੇਵਕ ਨਾਲ ਜੁੜੇ ਸੰਗਠਨ ਸੰਵਰਧਿਨੀ ਨਿਆਸ ਨੇ ਮਾਂ ਦੇ ਗਰਭ ‘ਚ ਹੀ ਬੱਚਿਆਂ ਨੂੰ ਸੰਸਕਾਰ ਦੇਣ ਲਈ ‘ਗਰਭ ਸੰਸਕਾਰ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿੱਚ ਗਰਭਵਤੀ ਔਰਤਾਂ ਨੂੰ ਗੀਤਾ, ਰਾਮਾਇਣ, ਸ਼ਿਵਾਜੀ ਮਹਾਰਾਜ ਅਤੇ ਆਜ਼ਾਦੀ ਘੁਲਾਟੀਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਗਰਭ ਵਿਚ ਪਲ ਰਹੇ ਬੱਚੇ ਭਾਰਤੀ ਸੰਸਕ੍ਰਿਤੀ ਬਾਰੇ ਜਾਣ ਸਕਣ।
ਇਸ ਮੁਹਿੰਮ ਵਿਚ ਮਹਿਲਾ ਰੋਗ ਮਾਹਿਰਾਂ, ਆਯੁਰਵੈਦਿਕ ਡਾਕਟਰਾਂ ਤੇ ਯੋਗ ਟ੍ਰੇਨਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹ ਗਰਭਵਤੀ ਔਰਤਾਂ ਕੋਲ ਜਾ ਕੇ ਉਨ੍ਹਾਂ ਨੂੰ ਗੀਤਾ ਤੇ ਰਾਮਾਇਣ ਪੜ੍ਹਨ ਤੇ ਯੋਗ ਕਰਨ ਲਈ ਉਤਸ਼ਾਹਿਤ ਕਰਨਗੇ। ਇਹ ਔਰਤਾਂ ਕੋਲ ਜਾ ਕੇ ਉਨ੍ਹਾਂ ਨੂੰ ਦੱਸਣਗੇ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਗਰਭ ਤੋਂ ਹੀ ਭਾਰਤੀ ਸੰਸਕ੍ਰਿਤੀ ਬਾਰੇ ਸੀਖ ਦੇ ਸਕਦੀਆਂ ਹਨ।
ਰਾਸ਼ਟਰੀ ਆਯੋਜਨ ਸਕੱਤਰ ਮਾਧੁਰੀ ਮਰਾਠੇ ਨੇ ਕਿਹਾ ਕਿ ਔਰਤਾਂ ਨੂੰ ਗਰਭ ਅਵਸਥਾ ਵਿਚ ਹੀ ਬੱਚਿਆਂ ਨੂੰ ਸਸਕਾਰ ਦੇਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮਾਂ ਦੇ ਗਰਭ ਵਿਚ ਇਕ ਬੱਚਾ 500 ਸ਼ਬਦ ਸਿੱਖ ਸਕਦਾ ਹੈ। ਇਹ ਮੁਹਿੰਮ ਮਹਿਲਾ ਦੀ ਪ੍ਰੈਗਨੈਂਸੀ ਤੋਂ ਸ਼ੁਰੂ ਹੋਵੇਗਾ ਜੋ ਬੱਚੇ ਦੀ ਉਮਰ 2 ਸਾਲ ਹੋਣ ਤੱਕ ਚੱਲੇਗਾ। ਇਸ ਮੁਹਿੰਮ ਜ਼ਰੀਏ 1000 ਮਹਿਲਾਵਾਂ ਨੂੰ ਪਹੁੰਚਾਉਣ ਦੀ ਯੋਜਨਾ ਹੈ।
ਏਮਸ ਦੇ ਐੱਨਐੱਮਆਰ ਵਿਭਾਗ ਦੀ ਮੁਖੀ ਡਾ. ਰਾਮਾ ਜੈਸੁੰਦਰ ਨੇ ਕਿਹਾ ਕਿ ਵਿਕਲਾਂਗ ਤੇ ਆਟਿਜਮ ਨਾਲ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਇਹ ਉਨ੍ਹਾਂ ਮਾਪਿਆਂ ਨਾਲ ਹੁੰਦਾ ਹੈ ਜੋ ਆਰਥਿਕ ਤੌਰ ਤੋਂ ਮਜ਼ਬੂਤ ਹੁੰਦੇ ਹਨ ਤੇ ਆਰਾਮਦਾਇਕ ਜ਼ਿੰਦਗੀ ਜਿਊਂਦੇ ਹਨ। ਜੈਸੁੰਦਰ ਨੇ ਦਾਅਵਾ ਕੀਤਾ ਕਿ ਸਹੀ ‘ਗਰਭ ਸੰਸਕਾਰ’ ਕਰਨ ‘ਤੇ ਗਰਭ ਵਿਚ ਬੱਚੇ ਦਾ ਡੀਐੱਨਏ ਵੀ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਪਰਾਧ ਬਹੁਤ ਜਿਆਦਾ ਹੈ। ਅੱਜਕਲ ਖਬਰਾਂ ਆਉਂਦੀਆਂ ਹਨ ਕਿ ਬੱਚੇ ਆਪਣੇ ਮਾਤਾ-ਪਿਤਾ ਦਾ ਕਤਲ ਕਰ ਰਹੇ ਹਨ। ਜਬਰ ਜਨਾਹ ਦੇ ਮਾਮਲੇ ਵਧ ਰਹੇ ਹਨ। ਜੇਕਰ ਔਰਤਾਂ ਰਾਮ ਵਰਗੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।
ਇਹ ਵੀ ਪੜ੍ਹੋ : ਨਗਰ ਨਿਗਮ ਲੁਧਿਆਣਾ ਦਾ ਨੰਬਰਦਾਰ 1,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ
ਅਕਤੂਬਰ 2014 ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਅਜਿਹੀ ਹੀ ਇਕ ਪਹਿਲ ਦੀ ਸ਼ੁਰੂਆਤ ਹੋਈ ਸੀ। ਭੋਪਾਲ ਦੇ ਗਰਭ ਸੰਸਕਾਰ ਤਪੋਵਨ ਕੇਂਦਰ ਦਾ ਦਾਅਵਾ ਸੀ ਕਿ ਇਥੇ ਹਿੰਦੂ ਸਸਕਾਰਾਂ ਤੇ ਗਰਭ ਸੰਵਾਦ ਜ਼ਰੀਏ ਗਰਭਵਤੀ ਔਰਤਾਂ ਵੱਲੋਂ ਸਿਹਤਮੰਦ ਬੱਚਿਆਂ ਨੂੰ ਜਨਮ ਦੇਣ ਵਿਚ ਮਦਦ ਕੀਤੀ ਜਾਂਦੀ ਹੈ। ਇਥੇ ਗਰਭਵਤੀ ਔਰਤਾਂ ਲਈ ਪੂਰਾ ਕੋਰਸ 9 ਮਹੀਨੇ ਦਾ ਹੈ। ਗੁਜਰਾਤ ਵਿਚ ਵੀ ਅਜਿਹੀ ਹੀ ਇਕ ਪਹਿਲ ਸ਼ੁਰੂ ਕੀਤੀ ਗਈ ਸੀ ਜਿਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਸਨ।
ਵੀਡੀਓ ਲਈ ਕਲਿੱਕ ਕਰੋ -: