ਗੈਂਗਸਟਰ ਗੋਲਡੀ ਬਰਾੜ ਦੀਪਕ ਬਾਕਸਰ ਦੀ ਗ੍ਰਿਫਤਾਰੀ ਦੇ ਬਾਅਦ ਭੜਕ ਗਿਆ ਹੈ। ਉਸ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਹੈ ਕਿ ਜੋ ਸਾਡੇ ਇਕ ਵਾਰ ਕੰਮ ਆਇਆ ਹੈ, ਅਸੀਂ ਉਸ ਲਈ ਹਰ ਸਮੇਂ ਤਿਆਰ ਮਿਲਾਂਗੇ। ਗੋਲਡੀ ਬਰਾੜ ਦੀ ਬਾਕਸਰ ਦੇ ਹੱਕ ਵਿਚ ਇਹ ਪੋਸਟ ਕਿਤੇ ਨਾ ਕਿਤੇ ਦਿੱਲੀ ਸਪੈਸ਼ਲ ਸੈੱਲ ਪੁਲਿਸ ਦੀ ਚੇਤਾਵਨੀ ਦੇ ਤੌਰ ‘ਤੇ ਦੇਖੀ ਜਾ ਰਹੀ ਹੈ। ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਬਾਕਸਰ ਲਈ ਹਰ ਸਮੇਂ ਤਿਆਰ ਹਨ।
ਵਿਦੇਸ਼ ਵਿਚ ਲੁਕੇ ਇਹ ਗੈਂਗਸਟਰ ਇਸ ਤਰ੍ਹਾਂ ਦੀਆਂ ਪੋਸਟਾਂ ਆਏ ਦਿਨ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਚੇਤਾਵਨੀ ਦਿੰਦੇ ਹਨ। 3 ਦਿਨ ਪਹਿਲਾਂ ਐੱਨਆਈਏ ਨੇ 28 ਗੈਂਗਸਟਰਾਂ ਦੀ ਸੂਚੀ ਬਣਿਆ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਗੈਂਗਸਟਰਾਂ ਵਿਚ ਗੋਲਡੀ ਬਰਾੜ ਦਾ ਨਾਂ ਟੌਪ ‘ਤੇ ਹੈ। ਗੋਲਡੀ ਬਰਾਰ ਮੂਸੇਵਾਲਾ ਦੇ ਕਤਲਕਾਂਡ ਦੇ ਬਾਅਦ ਇਕਦਮ ਚਰਚਾ ਵਿਚ ਆਇਆ ਹੈ। ਲਾਰੈਂਸ ਦੇ ਜੇਲ੍ਹ ਵਿਚ ਹੋਣ ਕਾਰਨ ਇਸ ਸਮੇਂ ਉਸ ਦੇ ਗੈਂਗ ਨੂੰ ਗੋਲਡੀ ਹੀ ਆਪ੍ਰੇਟ ਕਰ ਰਿਹਾ ਹੈ।
ਗੋਲਡੀ ਬਰਾੜ ਦਾ ਅਪਰਾਧਿਕ ਸਫਰ ਉਸ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਦੇ ਬਾਅਦ ਸ਼ੁਰੂ ਹੋਇਆ। ਗੁਰਲਾਲ ਬਰਾੜ ਲਾਰੈਂਸ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਸੀ। ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦੇ ਹੋਏ ਲਾਰੈਂਸ ਦੀ ਰਹਿਨੁਮਾਈ ਵਿਚ ਹੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਏਰੀਆ ਵਿਚ ਕਤਲ ਕਰ ਦਿੱਤਾ ਸੀ। 29 ਮਈ 2022 ਨੂੰ ਪਿੰਡ ਜਵਾਹਰਕੇ ਵਿਚ ਸਿੱਧੂ ਮੂਸੇਵਾਲਾ ਦਾ ਕਤਲ ਕਰਵਾ ਕੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ।

ਤਿੰਨ ਦਿਨ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਦੇ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਗ੍ਰਿਫਤਾਰ ਕੀਤਾ। ਫਿਰੌਤੀ ਤੇ ਹੱਤਿਆ ਦੇ ਮਾਮਲੇ ਵਿਚ ਲੋੜੀਂਦਾ ਅਪਰਾਧੀ ਦੀਪਕ ਬਾਕਸਰ ਨੂੰ ਮੈਕਸੀਕੋ ਵਿਚ FBI ਤੇ ਇੰਟਰਪਾਲ ਦੀ ਮਦਦ ਨਾਲ ਫੜਿਆ ਗਿਆ। ਹਰਿਆਣਾ ਦੇ ਗੰਨੌਰ ਦਾ ਰਹਿਣ ਵਾਲਾ ਗੈਂਗਸਟਰ ਦੀਪਕ ਬਾਕਸਰ ਦਿੱਲੀ ਦੇ ਸਿਵਲ ਲਾਈਨਸ ਵਿਚ ਇਕ ਬਿਲਡਰ ਅਮਿਤ ਗੁਪਤਾ ਦੀ ਹੱਤਿਆ ਸਣੇ ਫਿਰੌਤੀ ਮੰਗਣ ਦੇ ਮਾਮਲਿਆਂ ਵਿਚ ਫਰਾਰ ਸੀ। ਉਸ ‘ਤੇ ਦਿੱਲੀ ਪੁਲਿਸ ਨੇ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਜੀਤੇਂਦਰ ਗੋਗੀ ਦੀ ਮਦਦ ਨਾਲ ਦੀਪਕ ਬਾਕਸਰ ਗੈਂਗਸਟਰ ਬਣਿਆ ਸੀ। ਬਾਅਦ ਵਿਚ ਉਸ ਦਾ ਹੱਤਿਆ ਕਰਵਾ ਦਿੱਤੀ ਸੀ। ਗੈਂਗਸਟਰ ਜੀਤੇਂਦਰ ਗੋਗੀ ਦੀ ਦੀਪਕ ਬਾਕਸਰ ਨੇ ਸਤੰਬਰ 2021 ਵਿਚ ਸ਼ਰੇਆਮ ਰੋਹਿਣੀ ਕੋਰਟ ਵਿਚ ਗੋਲੀਆਂ ਚਲਵਾ ਕੇ ਹੱਤਿਆ ਕਰਵਾ ਦਿੱਤੀ ਸੀ। ਉਹ ਆਪਣੇ ਉਸਤਾਦ ਦੀ ਗੱਦੀ ‘ਤੇ ਬੈਠ ਕੇ ਗੋਗੀ ਗੈਂਗ ਦਾ ਮੁਖੀਆ ਬਣ ਗਿਆ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਹੋਇਆ ਰਿਲੀਜ਼, ਸਿਰਫ 15 ਮਿੰਟਾਂ ‘ਚ ਹੋਏ 1 ਮਿਲੀਅਨ ਵਿਊਜ਼
ਗੈਂਗਸਟਰ ਗੋਲਡੀ ਬਰਾੜ ਦਾ ਖਾਸ ਦੀਪਕ ਬਾਕਸਰ ਇਸੇ ਸਾਲ ਵਿਦੇਸ਼ ਭੱਜਿਆ ਸੀ। ਦੀਪਕ ਜਾਅਲੀ ਪਾਸਪੋਰਟ ਬਣਾ ਕੇ ਕੋਲਕਾਤਾ ਤੋਂ ਫਲਾਈਟ ਲੈ ਕੇ 29 ਜਨਵਰੀ 2023 ਨੂੰ ਮੈਕਸੀਕੋ ਭੱਜ ਗਿਆ ਸੀ। ਪੁਲਿਸ ਨੂੰ ਜਦੋਂ ਦੀਪਕ ਨੂੰ ਮੈਕਸੀਕੋ ਹੋਣ ਦਾ ਪਤਾ ਲੱਗਾ ਤਾਂ ਉਹ ਉਸ ਨੂੰ FBI ਦੀ ਮਦਦ ਨਾਲ ਫੜਨ ਵਿਚ ਲੱਗ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























