ਪੰਜਾਬ ਵਿਚ ਪਿਛਲੇ ਕਾਫੀ ਸਮੇਂ ਤੋਂ ਕੋਰੋਨਾ ਕੇਸਾਂ ਵਿਚ ਕਮੀ ਆਈ ਹੈ ਜਿਸ ਕਾਰਨ ਹੁਣ ਲੱਗੀਆਂ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ। ਕੋਰੋਨਾ ਕਾਲ ਦੌਰਾਨ ਬਹੁਤ ਸਾਰੀਆਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਤੇ ਹੁਣ ਹੌਲੀ-ਹੌਲੀ ਮੁੜ ਤੋਂ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇੰਡੀਅਨ ਏਅਰਲਾਈਨਜ਼ ਏਅਰ ਇੰਡੀਆ ਨੂੰ ਕਈ ਦੇਸ਼ਾਂ ਨੇ ਦੁਬਾਰਾ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀ ਉਡਾਣ 8 ਅਕਤੂਬਰ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਉਡਾਣ ਹਫ਼ਤੇ ਵਿੱਚ ਇੱਕ ਵਾਰ ਹੋਵੇਗੀ ਅਤੇ ਯਾਤਰਾ 7 ਤੋਂ 8 ਘੰਟਿਆਂ ਵਿੱਚ ਪੂਰੀ ਹੋਵੇਗੀ।
ਏਅਰ ਇੰਡੀਆ ਦੀ ਵੈਬਸਾਈਟ ਦੇ ਅਨੁਸਾਰ, ਫਲਾਈਟ ਨੰਬਰ AI123 ਹਰ ਬੁੱਧਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ਾਮ 3.55 ਵਜੇ ਉਡਾਣ ਭਰੇਗੀ। ਇਹ ਉਡਾਣ ਇਟਲੀ ਦੇ ਸਮੇਂ ਅਨੁਸਾਰ ਰਾਤ 8.20 ਵਜੇ ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ, ਫਲਾਈਟ ਨੰਬਰ-ਏਆਈ 122 ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀਰਵਾਰ ਸ਼ਾਮ 7 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ 5.35 ਵਜੇ ਉਡਾਣ ਭਰੇਗੀ। ਦੁਪਹਿਰ ਨੂੰ ਅੰਮ੍ਰਿਤਸਰ ਪਹੁੰਚ ਜਾਣਗੇ। ਏਅਰ ਇੰਡੀਆ ਆਪਣੇ ਬੋਇੰਗ -787 ਡ੍ਰੀਮਲਾਈਨ ਜਹਾਜ਼ ਨੂੰ ਇਸ ਮਾਰਗ ‘ਤੇ ਉਤਾਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਡਾਣ ਫਿਲਹਾਲ ਹਫਤੇ ਵਿੱਚ ਸਿਰਫ ਇੱਕ ਦਿਨ ਲਈ ਸ਼ੁਰੂ ਕੀਤੀ ਗਈ ਹੈ ਪਰ ਆਉਣ ਵਾਲੇ ਸਮੇਂ ਵਿੱਚ ਹੁੰਗਾਰੇ ਦੇ ਮੱਦੇਨਜ਼ਰ ਇਹ ਹਫਤੇ ਵਿੱਚ 3 ਦਿਨ ਵੀ ਕੀਤੀ ਜਾ ਸਕਦੀ ਹੈ।
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਸ਼ੁਰੂਆਤ ਦੇ ਨਾਲ, ਇਟਲੀ ਦੀ ਸਰਕਾਰ ਨੇ ਇਸ ਉਡਾਣ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਆਖਰੀ ਵਾਰ ਜਦੋਂ ਇਸ ਉਡਾਣ ਨੇ ਅੰਮ੍ਰਿਤਸਰ-ਰੋਮ ਦੇ ਵਿਚਕਾਰ ਉਡਾਣ ਭਰੀ ਸੀ ਤਾਂ ਅਪ੍ਰੈਲ 2021 ਨੂੰ ਸੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਅਤੇ ਇਟਲੀ ਵਿੱਚ ਰਹਿਣ ਵਾਲੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਬਹੁਤ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਮੋਗਾ : ਬਿਜਲੀ ਟਰਾਂਸਫਾਰਮਰ ਤੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਭਾਂਡਾਫੋੜ, 3 ਨੌਜਵਾਨ ਕਾਬੂ, ਪੁਲਿਸ ‘ਤੇ ਵੀ ਲੱਗੇ ਗੰਭੀਰ ਦੋਸ਼