ਹਰਿਆਣਾ ਦੇ ਰੋਹਤਕ ਵਿਚ ਵੱਡਾ ਟ੍ਰੇਨ ਹਾਦਸਾ ਹੋਇਆ ਹੈ। ਇਥੇ ਮਾਲਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ ਜਿਸ ਦੇ ਬਾਅਦ ਦਿੱਲੀ-ਰੋਹਤਕ ਰੂਟ ‘ਤੇ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਹਾਦਸੇ ਦੀ ਵਜ੍ਹਾ ਨਾਲ ਕਈ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਤੇ 2 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਹਾਦਸੇ ਵਿਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਇਹ ਮਾਲਗੱਡੀ ਰੋਹਤਕ ਦੇ ਪਿੰਡ ਸਮਰ ਗੋਪਾਲਪੁਰ ਦੇ ਕੋਲ ਸਵੇਰੇ ਲਗਭਗ 6.45 ਵਜੇ ਪਟੜੀ ਤੋਂ ਉਤਰ ਗਈ ਜਿਸ ਕਾਰਨ ਰੇਲ ਟ੍ਰੈਕ ਨੁਕਸਾਨਿਆ ਗਿਆ। ਇਸ ਦੇ ਚੱਲਦੇ ਰੋਹਤਕ-ਜੀਂਦ ਰੂਟ ‘ਤੇ ਚੱਲਣ ਵਾਲੀਆਂ 6 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। ਸੂਚਨਾ ਮਿਲੇਦ ਹੀ ਰੇਲਵੇ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਰੇਲਵੇ ਮੁਲਾਜ਼ਮ ਟਰੈਕ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਨ। ਨਾਲ ਹੀ ਪਟੜੀ ਤੋਂ ਉਤਰੇ ਡੱਬਿਆਂ ਨੂੰ ਹਟਾ ਕੇ ਸਾਈਡ ‘ਤੇ ਕੀਤਾ ਜਾ ਰਿਹਾ ਹੈ ਤਾਂ ਕਿ ਹੋਰ ਟ੍ਰੇਨਾਂ ਲਈ ਰਸਤਾ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : PM ਮੋਦੀ ਨੇ ਦੇਸ਼ ਨੂੰ ਦਿੱਤੀ 8ਵੀਂ ਵੰਦੇ ਭਾਰਤ ਟ੍ਰੇਨ ਦੀ ਸੌਗਾਤ, ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਟ੍ਰੇਨ ਦਿੱਲੀ ਤੋਂ ਰਾਜਸਥਾਨ ਦੇ ਸੂਰਤਗੜ੍ਹ ਜਾ ਰਹੀ ਸੀ। ਉੱਤਰ ਰੇਲਵੇ ਦੇ ਡੀਐੱਮ ਡੀ ਗਰਗ ਨੇ ਦੱਸਿਆ ਕਿ ਅਸੀਂ ਵੈਗਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਟਰੈਕ ‘ਤੇ ਮਾਲਗੱਡੀ ਪਲਟੀ ਹੈ, ਉਹ ਦਿੱਲੀ ਤੋਂ ਬਹਾਦੁਰਗੜ੍ਹ ਤੇ ਰੋਹਤਕ ਹੁੰਦੇ ਹੋਏ ਜਾਂਦਾ ਹੈ। ਇਹ ਡਬਲ ਟ੍ਰੈਕ ਬਣਾਇਆ ਹੋਇਆ ਹੈ। ਮਾਲਗੱਡੀ ਦੇ ਡੱਬੇ ਉੁਤਰਨ ਕਾਰਨ ਇਕ ਟਰੈਕ ਨੁਕਸਾਨਿਆ ਗਿਆ ਹੈ ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: