ਅੱਜ ਲੋਕ ਸਾਰੇ ਵਾਹਨਾਂ ਵਿੱਚ ਫਾਸਟੈਗ ਦੀ ਵਰਤੋਂ ਕਰ ਰਹੇ ਹਨ। ਅਜਿਹੇ ‘ਚ ਫਾਸਟੈਗ ਨੂੰ ਲੈ ਕੇ ਘੁਟਾਲੇ ਕਾਫੀ ਵੱਧ ਰਹੇ ਹਨ। ਵੈਸੇ ਵੀ ਭਾਰਤ ਵਿੱਚ ਜੋ ਵੀ ਚੀਜ਼ ਵਰਤੀ ਜਾਣੀ ਸ਼ੁਰੂ ਹੋ ਜਾਂਦੀ ਹੈ ਜਾਂ ਜ਼ਿਆਦਾ ਚਰਚਾ ਹੁੰਦੀ ਹੈ, ਉਸ ਦੇ ਨਾਂ ‘ਤੇ ਘੁਟਾਲੇ ਹੋਣ ਲੱਗ ਪੈਂਦੇ ਹਨ। ਫਾਸਟੈਗ ਘੁਟਾਲਾ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਨਾਲਸੋਪਾਰਾ ‘ਚ ਫਾਸਟੈਗ ਲਈ ਗੂਗਲ ‘ਤੇ ਸਰਚ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਸਾਬਤ ਹੋਇਆ ਅਤੇ ਉਸ ਦੇ ਖਾਤੇ ‘ਚੋਂ 2.4 ਲੱਖ ਰੁਪਏ ਕੱਢ ਲਏ ਗਏ। ਆਓ ਜਾਣਦੇ ਹਾਂ ਇਸ ਤਰ੍ਹਾਂ ਦੇ ਘਪਲੇ ਬਾਰੇ…
ਜੇ ਤੁਹਾਨੂੰ ਵੀ ਫਾਸਟੈਗ ਅਕਾਊਂਟ ਨੂੰ ਰੀਚਾਰਜ ਕਰਨ ‘ਚ ਕੋਈ ਸਮੱਸਿਆ ਆ ਰਹੀ ਹੈ ਤਾਂ ਇਸ ਦੇ ਹੱਲ ਲਈ ਗੂਗਲ ਦੀ ਮਦਦ ਨਾ ਲਓ ਅਤੇ ਅਜਿਹਾ ਬਹੁਤ ਧਿਆਨ ਨਾਲ ਕਰੋ, ਕਿਉਂਕਿ ਇਕ ਵਿਅਕਤੀ ਨੇ ਗੂਗਲ ‘ਤੇ ਫਾਸਟੈਗ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ। ਬੰਦੇ ਨੂੰ ਇੱਕ ਨੰਬਰ ਮਿਲਿਆ ਜਿਸ ‘ਤੇ ਉਸ ਨੇ ਕਾਲ ਕੀਤੀ ਅਤੇ ਫੋਨ ‘ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ FasTag ਦਾ ਕਸਟਮਰ ਐਗਜ਼ਿਕਿਊਟਿਵ ਦੱਸਿਆ ਅਤੇ ਮਦਦ ਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਹਰ 2 ‘ਚੋਂ ਇੱਕ ਬੰਦੇ ਨੂੰ ਫੈਟੀ ਲੀਵਰ ਦੀ ਸਮੱਸਿਆ, ਚੰਡੀਗੜ੍ਹ PGI ਦੇ ਰਿਸਰਚ ‘ਚ ਖੁਲਾਸਾ
ਕਸਟਮਰ ਕੇਅਰ ਦੀ ਗੱਲ ‘ਤੇ ਭਰੋਸਾ ਕਰਕੇ ਬੰਦੇ ਨੇ ਆਪਣੇ ਫੋਨ ਵਿਚ ਰਿਮੋਟ ਕੰਟਰੋਲ ਵਾਲਾ ਇਕ ਐਪ ਡਾਊਲੋਡ ਕੀਤਾ। ਇਸ ਤੋਂ ਬਾਅਦ ਐਪ ਦੀਮਦਦ ਨਾਲ ਕਸਟਮਰ ਕੇਅਰ ਬਣ ਕੇ ਗੱਲਕਰ ਰਹੇ ਠੱਗ ਨੇ ਬੰਦੇ ਦੇ ਖਾਤੇ ਤੋਂ ਛੇ ਟਰਾਂਜ਼ੈਕਸ਼ਨ ਵਰਿਚ 2.4 ਲੱਖ ਰੁਪਏ ਕੱਢ ਲਏ। ਇਸ ਮਗਰੋਂ ਉਸ ਨੇ ਫੋਨ ਕੱਟ ਦਿੱਤਾ ਅਤੇ ਫੋਨ ਬੰਦ ਕਰ ਦਿੱਤਾ।
ਕੀ ਨਹੀਂ ਕਰਨਾ ਹੈ?
– ਕਸਟਮਰ ਕੇਅਰ ਲਈ ਸਿੱਧੇ ਸਬੰਧਤ ਕੰਪਨੀ ਦੀ ਸਾਈਟ ‘ਤੇ ਜਾਓ।
– ਗੂਗਲ ‘ਤੇ ਸਰਚ ਕਰਕੇ ਕਸਟਮਰ ਕੇਅਰ ਨੰਬਰ ਨਾ ਲੱਭੋ।
– ਕਿਸੇ ਦੀ ਸਲਾਹ ‘ਤੇ ਆਪਣੇ ਫੋਨ ‘ਚ ਕੋਈ ਵੀ ਐਪ ਇੰਸਟਾਲ ਨਾ ਕਰੋ।
– ਬੈਂਕ ਦੇ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: