ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅੱਜ ਜਨਰਲ ਮੀਟਿੰਗ ਹੋਈ ਜੋ ਕਿ 12 ਮਿੰਟ ਤੱਕ ਚੱਲੀ। ਇਹ ਮੀਟਿੰਗ ਕੋਰਟ ਕਮਿਸ਼ਨਰਾਂ ਦੀ ਮੌਜੂਦਗੀ ਵਿਚ ਹੋਈ। ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਜਨਰਲ ਸੈਕ੍ਰੇਟਰੀ ਗੁਲਜ਼ਾਰ ਇੰਦਰ ਸਿੰਘ ਚਾਹਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਮੀਟਿੰਗ ਵਿਚ ਨਵੇਂ ਬਣੇ ਲਾਈਫ ਟਾਈਮ ਮੈਂਬਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਮੋਹਾਲੀ ਸਟੇਡੀਅਮ ਛਾਉਣੀ ਵਿਚ ਤਬਦੀਲ ਨਜ਼ਰ ਆਇਆ।
ਮੀਟਿੰਗ ਦੀ ਸੀਲਬੰਦ ਰਿਪੋਰਟ ਕੋਰਟ ਵਿਚ ਵੀ ਸਬਮਿਟ ਹੋਵੇਗੀ। ਗੁਲਜ਼ਾਰ ਇੰਦਰ ਸਿੰਘ ਚਾਹਲ ਦੇ ਅਸਤੀਫ ਦੇ ਬਾਅਦ ਹੁਣ ਪ੍ਰਧਾਨ ਅਹੁਦੇ ਦੀ ਚੋਣ ਨੂੰ ਲੈ ਕੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿਚ ਇਸ ਦਾ ਫੈਸਲਾ ਹੋਵੇਗਾ। ਦੱਸ ਦੇਈਏ ਕਿ ਕ੍ਰਿਕਟ ਹਰਭਜਨ ਸਿੰਘ ਨੇ ਪੀਸੀਏ ਦੇ ਪ੍ਰੈਜ਼ੀਡੈਂਟ ਗੁਲਜ਼ਾਰ ਇੰਦਰ ਚਾਹਲ ‘ਤੇ ਗੰਭੀਰ ਦੋਸ਼ ਲਗਾਏ ਸਨ ਜਿਸ ਦੇ ਬਾਅਦ ਗੁਲਜ਼ਾਰ ਇੰਦਰ ਚਾਹਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: