ਮੋਹਾਲੀ ਪੁਲਿਸ ਵੱਲੋਂ ਗੈਰ-ਸਮਾਜਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਦੋਸ਼ੀ ਨੂੰ 4 ਵਿਦੇਸ਼ੀ ਪਿਸਤੌਲਾਂ, 42 ਜ਼ਿੰਦਾ ਕਾਰਤੂਸਾਂ ਅਤੇ ਇੱਕ ਫਾਰਚੂਨਰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ਼ ਰੌਬਿਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੱਸਵਾਲਾ ਜ਼ਿਲ੍ਹਾ ਤਰਨਤਾਰਨ ਨੂੰ ਲੋੜੀਂਦਾ ਸੀ ਅਤੇ ਫ਼ਰਾਰ ਸੀ। ਉਸ ਨੂੰ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਟਰੇਸ ਕਰਕੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਂਚ ਦੌਰਾਨ ਹੁਣ ਤੱਕ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ 4 ਵਿਦੇਸ਼ੀ ਪਿਸਤੌਲ, 02 ਮੈਗਜ਼ੀਨ, ਸਿਮ ਵਾਲਾ ਏਅਰਟੈੱਲ ਡੌਂਗਲ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਦੋਂ ਮੁਲਜ਼ਮ ਗੁਰਇਕਬਾਲਮੀਤ ਸਿੰਘ ਜੇਲ੍ਹ ਵਿੱਚ ਸੀ ਤਾਂ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਦੋਸ਼ੀ ਸਾਲ 2023 ‘ਚ ਜੇਲ ‘ਚੋਂ ਜ਼ਮਾਨਤ ‘ਤੇ ਆਇਆ ਅਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ‘ਤੇ ਲਾਠੀਚਾਰਜ, ਕਿਸਾਨਾਂ ‘ਤੇ ਦਾਗੇ ਗਏ ਹੰਝੂ ਗੈਸ ਦੇ ਗੋਲੇ, ਕੱਢੀ ਟਰੈਕਟਰਾਂ ਦੀ ਹਵਾ
ਦੋਸ਼ੀ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੈਂਗ ਨੂੰ ਚਲਾ ਰਿਹਾ ਸੀ ਅਤੇ ਆਪਣੇ ਸਾਥੀਆਂ ਜਗਮੀਤ ਸਿੰਘ ਅਤੇ ਗੁਰਸੇਵਕ ਸਿੰਘ ਨਾਲ ਸੈਕਟਰ-115 ਖਰੜ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਇੱਥੇ ਬੈਠ ਕੇ ਉਹ ਮਾਝੇ ਦੇ ਇਲਾਕੇ ‘ਚ ਜੱਗੂ ਭਗਵਾਨਪੁਰੀਆ ਦਾ ਫਿਰੌਤੀ ਰੈਕੇਟ ਚਲਾ ਰਿਹਾ ਸੀ। ਦੋਸ਼ੀ ਗੁਰਇਕਬਾਲਮੀਤ ਸਿੰਘ ਦੇ ਸਾਥੀ ਜਗਮੀਤ ਸਿੰਘ ਉਰਫ਼ ਜੱਗੀ ਨੂੰ ਬਟਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਤੀਜਾ ਸਾਥੀ ਗੁਰਸੇਵਕ ਸਿੰਘ ਉਰਫ਼ ਬੰਮ ਹਾਲੇ ਫ਼ਰਾਰ ਹੈ, ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।