ਹਰ ਕਿਸੇ ਦੇ ਸਵੇਰ ਦੀ ਸ਼ੁਰੂਆਤ ਵੱਖਰੀ ਹੁੰਦੀ ਹੈ। ਕੁਝ ਲੋਕ ਸੈਰ ਕਰਨ ਦੇ ਬਾਅਦ ਨਿੰਬੂ ਪਾਣੀ ਪੀਂਦੇ ਹਨ ਤਾਂ ਕੁਝ ਨੂੰ ਬਿਸਤਰ ‘ਤੇ ਹੀ ਕੌਫੀ ਦੀ ਤਲਬ ਲੱਗ ਜਾਂਦੀ ਹੈ। ਹਾਲਾਂਕਿ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿਚੋਂ ਹੋ ਜਿਨ੍ਹਾਂ ਨੂੰ ਉਠਣ ਦੇ ਤੁਰੰਤ ਬਾਅਦ ਕੌਫੀ ਪੀਣ ਦੀ ਆਦਤ ਹੈ ਤਾਂ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਆਖਿਰ ਉਠਣ ਦੇ ਇਕ ਘੰਟ ਬਾਅਦ ਤੱਕ ਸਾਨੂੰ ਕੌਫੀ ਪੀਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਉਠਣ ਦੇ ਇਕ ਘੰਟੇ ਅੰਦਰ ਕੌਫੀ ਨਹੀਂ ਪੀਣੀ ਚਾਹੀਦੀ। ਇਸ ਦੇ ਕੁਝ ਕਾਰਨ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਉਠਦੇ ਹੀ ਕੌਫੀ ਪੀ ਲੈਣਗੇ ਤਾਂ ਇਸ ਨਾਲ ਉੁਨ੍ਹਾਂ ਨੂੰ ਐਕਟਿਵ ਹੋਣ ਵਿਚ ਮਦਦ ਮਿਲੇਗੀ ਪਰ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਸਾਡਾ ਦਿਮਗ ਐਡਨਸਿਨ ਨਾਂ ਦਾ ਕੈਮੀਕਲ ਤਿਆਰ ਕਰਦਾ ਹੈ ਜੋ ਸਾਨੂੰ ਸੌਣ ਨੂੰ ਮਜਬੂਰ ਕਰਦੇ ਹਨ।
ਜਦੋਂ ਅਸੀਂ ਜ਼ਿਆਦਾ ਵਕਤ ਜਾਗੇ ਰਹਿੰਦੇ ਹਾਂ ਤਾਂ ਸਾਡੇ ਦਿਮਾਗ ਵਿਚ ਏਡਨਸਿਨ ਬਣਦਾ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਜਿਵੇਂ ਹੀ ਅਸੀਂ ਕੈਫੀਨ ਲੈਂਦੇ ਹਾਂ ਉਹ ਏਡਨਸਿਨ ਨੂੰ ਬਲਾਕ ਕਰ ਦਿੰਦੀ ਹੈ ਤੇ ਇਹ ਤੁਹਾਨੂੰ ਜਾਗਣ ਵਿਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਕਦੇ ਕੌਫੀ ਪੀਣ ਦੇ ਬਾਅਦ ਵੀ ਨੀਂਦ ਨਾਲ ਜੱਦੋਜਹਿਦ ਕਰਨਾ ਪੈ ਰਿਹਾ ਹੈ ਤਾਂ ਇਹ ਹੀ ਉਸ ਦੀ ਵਜ੍ਹਾ ਹੈ।
ਜਦੋਂ ਗੱਲ ਕੋਫੀ ਪੀਣ ਦੇ ਸਹੀ ਸਮੇਂ ਦੀ ਆਉਂਦੀ ਹੈ ਤਾਂ ਤੁਹਾਨੂੰ ਸੌਣ ਦੇ ਬਾਅਦ ਉਠਣ ਤੋਂ ਇਕ ਘੰਟਾ ਬਾਅਦ ਕੌਫੀ ਪੀਣੀ ਚਾਹੀਦੀ ਹੈ। ਇਨਸਾਨ ਨੂੰ ਜਗਾਏ ਰੱਖਣ ਵਾਲਾ ਕੋਰਟਸੋਲ ਲੈਵਲ ਉਦੋਂ ਘਟਣ ਲੱਗਦੇ ਹਨ। ਜੇਕਰ ਤੁਸੀਂ ਕੌਫੀ ਦਾ ਸਹੀ ਅਰਥਾਂ ਵਿਚ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੌਂ ਕੇ ਉਠਣ ਦੇ ਬਾਅਦ ਇਕ ਘੰਟਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: