ਜ਼ਿਆਦਾਤਰ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਭਿੱਜੇ ਛੋਲੇ ਖਾਂਦੇ ਹਨ। ਕਈ ਲੋਕ ਛੋਲਿਆਂ ਦੇ ਨਾਲ ਗੁੜ ਆਦਿ ਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਕਦੇ ਛੋਲਿਆਂ ਦੇ ਨਾਲ ਸੌਗੀ ਦਾ ਖਾਧੀ ਹੈ। ਦਰਅਸਲ ਚਨੇ ਅਤੇ ਕਿਸ਼ਮਿਸ਼ (ਸੌਗੀ) ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਜੇ ਤੁਸੀਂ ਨਿਯਮਿਤ ਰੂਪ ਨਾਲ ਭਿੱਜੇ ਹੋਏ ਚਨੇ ਅਤੇ ਸੌਗੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਮੋਟਾਪਾ, ਸਰੀਰ ‘ਚ ਅਨੀਮੀਆ, ਕਮਜ਼ੋਰ ਇਮਿਊਨਿਟੀ ਦੀ ਸਮੱਸਿਆ ਘੱਟ ਹੋ ਸਕਦੀ ਹੈ। ਦੱਸ ਦੇਈਏ ਕਿ ਕਿਸ਼ਮਿਸ਼ ਵਿੱਚ ਪ੍ਰੋਟੀਨ, ਆਇਰਨ, ਫਾਈਬਰ, ਪੋਟਾਸ਼ੀਅਮ, ਮੈਂਗਨੀਜ਼, ਕਾਪਰ, ਵਿਟਾਮਿਨ-ਬੀ6 ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦੇ ਹਨ। ਦੂਜੇ ਪਾਸੇ, ਭਿੱਜੇ ਹੋਏ ਛੋਲਿਆਂ ਵਿੱਚ ਪ੍ਰੋਟੀਨ, ਫਾਈਬਰ, ਕਾਰਬੋਹਾਈਡਰੇਟ ਆਦਿ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਆਓ ਜਾਣਦੇ ਹਾਂ ਛੋਲਿਆਂ ਅਤੇ ਕਿਸ਼ਮਿਸ਼ ਨੂੰ ਇਕੱਠੇ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ-
ਹੱਡੀਆਂ ਨੂੰ ਬਣਾਏ ਮਜ਼ਬੂਤ : ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਭਿੱਜੇ ਹੋਏ ਛੋਲੇ ਤੇ ਸੌਗੀ ਨੂੰ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਛੋਲੇ ਅਤੇ ਸੌਗੀ ਦੋਹਾਂ ਦੇ ਮਿਸ਼ਰਣ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜੋ ਤੁਹਾਡੀਆਂ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ। ਇਹ ਖੋਖਲੀਆਂ ਹੱਡੀਆਂ ਵਿੱਚ ਜੀਵਨ ਲਿਆ ਸਕਦਾ ਹੈ। ਇਸ ਦੇ ਨਾਲ ਹੀ ਹੱਡੀਆਂ ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦੀਆਂ ਹਨ।
ਐਨਰਜੀ ਬੂਸਟਰ: ਛੋਲੇ ਅਤੇ ਸੌਗੀ ਨੂੰ ਊਰਜਾ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਜੇ ਤੁਸੀਂ ਕਮਜ਼ੋਰੀ ਦੇ ਸ਼ਿਕਾਰ ਹੋ ਤਾਂ ਇਨ੍ਹਾਂ ਦੋ ਚੀਜ਼ਾਂ ਦਾ ਰੈਗੂਲਰ ਸੇਵਨ ਜ਼ਰੂਰ ਕਰੋ। ਦੱਸ ਦੇਈਏ ਕਿ ਕਿਸ਼ਮਿਸ਼ ਅਤੇ ਛੋਲਿਆਂ ‘ਚ ਆਇਰਨ ਅਤੇ ਕਈ ਜ਼ਰੂਰੀ ਵਿਟਾਮਿਨ ਹੁੰਦੇ ਹਨ, ਜਿਸ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ ‘ਚ ਊਰਜਾ ਮਿਲ ਸਕਦੀ ਹੈ।
ਕਬਜ਼ ਤੋਂ ਰਾਹਤ: ਭਿੱਜੇ ਹੋਏ ਛੋਲੇ ਅਤੇ ਸੌਗੀ ਨੂੰ ਕਬਜ਼ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਹ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅੰਤੜੀਆਂ ਦੀ ਸਮੱਸਿਆ ਨੂੰ ਘੱਟ ਕਰ ਸਕਦੀ ਹੈ। ਨਾਲ ਹੀ, ਇਹ ਤੁਹਾਡੇ ਪਾਚਨ ਨੂੰ ਮਜ਼ਬੂਤ ਕਰ ਸਕਦਾ ਹੈ।
ਇਮਿਊਨਿਟੀ ਵਧਾਓ : ਛੋਲੇ ਅਤੇ ਕਿਸ਼ਮਿਸ਼ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਹਨ। ਦਰਅਸਲ, ਸੌਗੀ ਅਤੇ ਭਿੱਜੇ ਹੋਏ ਛੋਲਿਆਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਐਂਟੀਆਕਸੀਡੈਂਟ ਮਿਲਦੇ ਹਨ, ਜੋ ਤੁਹਾਡੀ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਨ। ਇਸ ਦੀ ਮਦਦ ਨਾਲ ਇਹ ਇਨਫੈਕਸ਼ਨ ਅਤੇ ਬੈਕਟੀਰੀਆ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ : ਐਲਨ ਮਸਕ ਦਾ ਐਲਾਨ, X ਤੋਂ ਡਿਲੀਟ ਹੋਵੇਗਾ ਇਹ ਫੀਚਰ, ਬੋਲੇ- ‘ਕਿਸੇ ਕੰਮ ਦਾ ਨਹੀਂ’
ਅਨੀਮੀਆ ਨੂੰ ਦੂਰ ਕਰੋ : ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਛੋਲੇ ਅਤੇ ਸੌਗੀ ਦੋਵੇਂ ਹੀ ਫਾਇਦੇਮੰਦ ਮੰਨੇ ਜਾਂਦੇ ਹਨ। ਦੱਸ ਦੇਈਏ ਕਿ ਛੋਲੇ ਅਤੇ ਸੌਗੀ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਪਾਇਆ ਜਾਂਦਾ ਹੈ। ਅਜਿਹੇ ‘ਚ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਨੂੰ ਦੂਰ ਕਰ ਸਕਦਾ ਹੈ। ਇਸ ਤੋਂ ਇਲਾਵਾ ਛੋਲੇ ਅਤੇ ਸੌਗੀ ਦਾ ਮਿਸ਼ਰਣ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: