ਜਦੋਂ ਵੀ ਤੁਸੀਂ ਕਿਸੇ ਨੂੰ ਆਪਣੇ ਵਧੇ ਹੋਏ ਭਾਰ ਦਾ ਜ਼ਿਕਰ ਕਰਦੇ ਹੋ, ਤਾਂ ਤੁਹਾਨੂੰ ਭਾਰ ਘਟਾਉਣ ਲਈ ਸਭ ਤੋਂ ਪਹਿਲੀ ਸਲਾਹ ਮਿਲਦੀ ਹੈ, ‘ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਸ਼ਹਿਦ ਪੀਣਾ ਸ਼ੁਰੂ ਕਰੋ।’ ਇਹ ਸਲਾਹ ਇੰਨੀ ਸੌਖੀ ਹੈ ਕਿ ਤੁਸੀਂ ਵੀ ਆਪਣੇ ਵਧੇ ਹੋਏ ਪੇਟ ਨੂੰ ਘੱਟ ਕਰਨ ਲਈ ਇਸ ‘ਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਜਿਸ ਸ਼ਹਿਦ ਨੂੰ ਤੁਸੀਂ ਆਪਣੇ ਵਧੇ ਭਾਰ ਲਈ ਅੰਮ੍ਰਿਤ ਸਮਝ ਰਹੇ ਹੋ, ਉਹ ਇਸ ਛੋਟੀ ਜਿਹੀ ਗਲਤੀ ਕਰਕੇ ਤੁਹਾਡੇ ਲਈ ਜ਼ਹਿਰ ਸਾਬਤ ਹੋ ਸਕਦਾ ਹੈ। ਆਯੁਰਵੇਦ ਮਾਹਰ ਮੁਤਾਬਕ ਸ਼ਹਿਦ ਨੂੰ ਗਰਮ ਪਾਣੀ ਨਾਲ ਕਦੇ ਨਹੀਂ ਪੀਣਾ ਚਾਹੀਦਾ।
ਦਰਅਸਲ, ਆਯੁਰਵੇਦ ਵਿੱਚ ਕਿਤੇ ਵੀ ਗਰਮ ਪਾਣੀ ਦੇ ਨਾਲ ਸ਼ਹਿਦ ਦਾ ਸੇਵਨ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਹੈ। ਮਾਹਰ ਦੱਸਦੇ ਹਨ ਕਿ ‘ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਸ਼ਹਿਦ ਕਿੱਥੋਂ ਆਉਂਦਾ ਹੈ। ਮੱਖੀਆਂ ਕਈ ਫੁੱਲਾਂ ਦਾ ਰਸ ਇਕੱਠਾ ਕਰਕੇ ਉਸ ਤੋਂ ਸ਼ਹਿਦ ਬਣਾਉਂਦੀਆਂ ਹਨ। ਅਜਿਹੇ ‘ਚ ਇਹ ਮੱਖੀਆਂ ਕਈ ਵਾਰ ਜ਼ਹਿਰੀਲੇ ਫੁੱਲਾਂ ‘ਚੋਂ ਵੀ ਰਸ ਲੈ ਆਉਂਦੀਆਂ ਹਨ। ਅਜਿਹੇ ‘ਚ ਜਦੋਂ ਵੀ ਤੁਸੀਂ ਗਰਮ ਪਾਣੀ ਦੇ ਨਾਲ ਸ਼ਹਿਦ ਦਾ ਸੇਵਨ ਕਰਦੇ ਹੋ ਤਾਂ ਉਸ ‘ਚ ਅਜਿਹਾ ਜ਼ਹਿਰੀਲਾ ਸੁਭਾਅ ਸਰਗਰਮ ਹੋ ਸਕਦਾ ਹੈ। ਅਸਲ ਵਿੱਚ ਜ਼ਹਿਰ ਦਾ ਸੁਭਾਅ ਗਰਮ ਹੁੰਦਾ ਹੈ। ਅਜਿਹੇ ‘ਚ ਗਰਮ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਇਸ ਦੀ ਤਾਸੀਰ ਜ਼ਹਿਰੀਲੀ ਬਣ ਸਕਦਾ ਹੈ।
ਆਯੁਰਵੇਦ ਮੁਤਾਬਕ ਤੁਹਾਨੂੰ ਹਮੇਸ਼ਾ ਕੋਸੇ ਪਾਣੀ ਵਿੱਚ ਸ਼ਹਿਦ ਪੀਣਾ ਚਾਹੀਦਾ ਹੈ। ਜੇ ਪਾਣੀ ਦਾ ਤਾਪਮਾਨ ਜ਼ਿਆਦਾ ਹੈ ਭਾਵ ਇਹ ਗਰਮ ਹੈ ਤਾਂ ਇਹ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਇਸ ਦੇ ਕੁਝ ਜ਼ਰੂਰੀ ਅਤੇ ਅਹਿਮ ਤੱਤ ਵੀ ਨਸ਼ਟ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ChatGPT ਮਗਰੋਂ OpenAI ਲੈ ਕੇ ਆਇਆ Sora, ਵੀਡੀਓ ਬਣਾਉਣ ਦੀ ਟੈਨਸ਼ਨ ਹੋਵੇਗੀ ਖ਼ਤਮ!
ਸ਼ਹਿਦ ਦੇ ਫਾਇਦੇ-
ਭਾਰ ਘਟਾਉਣ ਲਈ ਹਮੇਸ਼ਾ ਕੋਸੇ ਪਾਣੀ ਨਾਲ ਸ਼ਹਿਦ ਪੀਓ।
ਸ਼ਹਿਦ ਤੁਹਾਡੀ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ।
ਚੰਗੀ ਚਮੜੀ ਲਈ ਮੁਲਤਾਨੀ ਮਿੱਟੀ ‘ਚ ਸ਼ਹਿਦ ਅਤੇ ਨਿੰਬੂ ਮਿਲਾ ਕੇ ਚਿਹਰੇ ‘ਤੇ ਲਗਾਓ।
ਤੁਸੀਂ ਖੰਡ ਦੀ ਥਾਂ ਸ਼ਹਿਦ ਵੀ ਲੈ ਸਕਦੇ ਹੋ।
ਸ਼ਹਿਦ ਮਾਸਪੇਸ਼ੀਆਂ ਦੀ ਸੋਜ ਨੂੰ ਵੀ ਘੱਟ ਕਰਦਾ ਹੈ।