ਮੋਗਾ ਵਿਚ ਪਹਾੜਾ ਸਿੰਘ ਚੌਕ ਨੇੜੇ ਇਕ ਘਰ ਤੋਂ ਮਹਿਲਾ ਦੀ ਤਿੰਨ ਦਿਨ ਪੁਰਾਣੀ ਲਾਸ਼ ਮਿਲੀ ਹੈ। ਪਤੀ ਲਾਸ਼ ਨਾਲ ਹੀ ਤਿੰਨ ਦਿਨ ਤੋਂ ਰਹਿ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਦੇ ਨਹੀਂ ਦੇਖਿਆ।
ਮਹਿਲਾ ਦੀ ਸੱਸ ਆਪਣੇ ਪੇਕੇ ਗਈ ਹੋਈ ਸੀ। ਅੱਜ ਸਵੇਰੇ ਕਈ ਵਾਰ ਫੋਨ ਲਗਾਉਣ ਦੇ ਬਾਵਜੂਦ ਮਾਂ ਦਾ ਫੋਨ ਪੁੱਤ ਰੋਹਿਤ ਨੇ ਨਹੀਂ ਚੁੱਕਿਆ ਤਾਂ ਮਾਂ ਨੇ ਫੋਨ ਕਰਕੇ ਗੁਆਂਢੀ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਸੋਨੀ ਨੂੰ ਘਰ ਭੇਜਿਆ। ਪਹਿਲਾਂ ਤਾਂ ਰੋਹਿਤ ਦਰਵਾਜ਼ਾ ਖੋਲ੍ਹਣ ਨੂੰ ਤਿਆਰ ਨਹੀਂ ਸੀ ਪਰ ਜਦੋਂ ਗੁਆਂਢੀ ਨੇ ਦਰਵਾਜ਼ਾ ਖੋਲ੍ਹ ਕੇ ਫੋਨ ‘ਤੇ ਮਾਂ ਨਾਲ ਗੱਲ ਕਰਨ ਨੂੰ ਮਜਬੂਰ ਕੀਤਾ ਤਾਂ ਬਾਹਰ ਨਿਕਲਿਆ ਤੇ ਫੋਨ ‘ਤੇ ਮਾਂ ਨੂੰ ਇਹ ਕਹਿੰਦੇ ਹੋਏ ਫਰਾਰ ਹੋ ਗਿਆ ਕਿ ਉਸ ਦੀ ਪਤਨੀ ਮੋਨਿਕਾ ਉਸ ਤੋਂ ਨਾਰਾਜ਼ ਹੋ ਕੇ ਥਾਣਾ ਸਾਊਥ ਸਿਟੀ ਵਿਚ ਉਸ ਦੀ ਸ਼ਿਕਾਇਤ ਕਰਨ ਗਈ ਹੈ। ਉਹ ਵੀ ਥਾਣੇ ਜਾ ਰਿਹਾ ਹੈ। ਇਹ ਕਹਿੰਦੇ ਹੋਏ ਰੋਹਿਤ ਘਰ ਦਾ ਦਰਵਾਜ਼ਾ ਖੋਲ੍ਹ ਕੇ ਹੀ ਚਲਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਤੋਂ ਵੀ ਖਤਰਨਾਕ ਮਾਰਬਰਗ ਵਾਇਰਸ ਨੇ ਅਫਰੀਕਾ ‘ਚ ਮਚਾਈ ਤਬਾਹੀ, 9 ਲੋਕਾਂ ਦੀ ਮੌ.ਤ
ਜਿਵੇਂ ਹੀ ਰੋਹਿਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੇ ਅੰਦਰੋਂ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਦੇ ਬਾਅਦ ਥਾਣਾ ਸਾਊਥ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਮਹਿਲਾ ਦੀ ਹੱਤਿਆ ਕੀਤੀ ਗਈ ਜਾਂ ਖੁਦਕੁਸ਼ੀ ਕੀਤੀ ਹੈ, ਇਸ ‘ਤੇ ਪੁਲਿਸ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
SHO ਥਾਣਾ ਸਾਊਥ ਸਿਟੀ ਅਮਨਦੀਪ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਇਸ ਮਾਮਲੇ ਵਿਚ ਕੁਝ ਕਿਹਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: