ਇਕ ਪਾਸੇ ਜਿੱਥੇ ਸਾਰੀਆਂ ਟੀਮਾਂ IPL 2024 ‘ਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਦੇਣ ‘ਚ ਰੁੱਝੀਆਂ ਹੋਈਆਂ ਹਨ, ਉਥੇ ਹੀ ICC T20 ਵਿਸ਼ਵ ਕੱਪ ਦੀਆਂ ਤਿਆਰੀਆਂ ਵੀ ਜ਼ੋਰਾਂ ‘ਤੇ ਹਨ। ਟੀ-20 ਵਿਸ਼ਵ ਕੱਪ 2024 1 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ ਹੈ।
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਵਿਸ਼ਵ ਕੱਪ ਲਈ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਹੀ ਯੁਵਰਾਜ ਸਿੰਘ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ। ਆਈਸੀਸੀ ਨੇ ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਟੀ-20 ਵਿਸ਼ਵ ਕੱਪ 2024 ਦਾ ਬ੍ਰਾਂਡ ਅੰਬੈਸਡਰ ਚੁਣਿਆ ਹੈ।
ਯਾਦ ਰਹੇ ਕਿ ਯੁਵਰਾਜ ਸਿੰਘ ਨੇ ਆਈਸੀਸੀ ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੂੰ 6 ਗੇਂਦਾਂ ਵਿੱਚ 6 ਛੱਕੇ ਜੜੇ ਸਨ। ਆਈਸੀਸੀ ਨੇ ਯੁਵਰਾਜ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣ ਕੇ ਸਨਮਾਨਿਤ ਕੀਤਾ ਹੈ।
ਇਹ ਵੀ ਪੜ੍ਹੋ : ਜੇਲ੍ਹ ‘ਚ ਇਨਸੁਲਿਨ ਲੈਂਦੇ ਰਹਿਣ ਕੇਜਰੀਵਾਲ, AIIMS ਦੇ 5 ਡਾਕਟਰਾਂ ਦੀ ਸਲਾਹ, ਦੱਸਿਆ ਸਿਹਤ ਦਾ ਹਾਲ
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਆਈਸੀਸੀ ਟੀ-20 ਵਿਸ਼ਵ ਕੱਪ 2007 ਅਤੇ ਆਈਸੀਸੀ ਵਨਡੇ ਵਿਸ਼ਵ ਕੱਪ 2011 ਜਿੱਤਿਆ ਸੀ, ਦੋਵਾਂ ਵਿਸ਼ਵ ਕੱਪਾਂ ਦੀ ਖਾਸ ਗੱਲ ਇਹ ਸੀ ਕਿ ਯੁਵਰਾਜ ਸਿੰਘ ਨੂੰ ਇਸ ਵਾਰ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: