ਹਰ ਕਿਸੇ ਨੂੰ ਸ਼ਾਪਿੰਗ ਦਾ ਸ਼ੌਂਕ ਹੁੰਦਾ ਹੈ ਪਰ ਸਮਾਨ ਖਰੀਦਣ ਵੇਲੇ ਇਹ ਜ਼ਰੂਰੀ ਹੈ ਕਿ ਜੋ ਵੀ ਚੀਜ਼ ਲਓ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਤੇ ਬਿਲ ਜ਼ਰੂਰ ਲਓ। ਜਿਸ ਨਾਲ ਉਸ ਦੇ ਖਰਾਬ ਹੋਣ ‘ਤੇ ਤੁਸੀਂ ਉਸ ਦੀ ਆਸਾਨੀ ਨਾਲ ਕੰਪਲੇਂਟ ਕਰ ਸਕੋ। ਜੇ ਕੋਈ ਸਮਾਨ ਗਾਰੰਟੀ ਜਾਂ ਫਿਰ ਵਾਰੰਟੀ ਨਾਲ ਆਉਂਦਾ ਹੈ ਤਾਂ ਉਸ ਦੀ ਸਲਿੱਪ ਜ਼ਰੂਰ ਲਓ। ਇੱਕ ਗਾਹਕ ਵਜੋਂ ਇਹ ਤੁਹਾਡਾ ਹੱਕ ਹੈ ਕਿ ਤਸੀਂ ਪੈਸੇ ਦੇ ਕੇ ਜੋ ਸਮਾਨ ਖਰੀਦਿਆ ਹੈ, ਉਹ ਇਕਦਮ ਸਹੀ ਹਾਲਤ ਵਿ4ਚ ਤੁਹਾਨੂੰ ਮਿਲੇ।
ਜੇਕਰ ਅਜਿਹਾ ਨਹੀਂ ਹੁੰਦਾ ਹੈ ਅਤੇ ਤੁਹਾਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਸੀਂ ਘਰ ਬੈਠੇ ਇਸਦੀ ਸ਼ਿਕਾਇਤ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਬੈਠੇ ਧੋਖੇਬਾਜ਼ਾਂ ਨੂੰ ਸਬਕ ਕਿਵੇਂ ਸਿਖਾ ਸਕਦੇ ਹੋ।
ਇਸ ਤਰ੍ਹਾਂ ਤੁਸੀਂ ਵੈੱਬਸਾਈਟ ਰਾਹੀਂ ਸ਼ਿਕਾਇਤ ਕਰ ਸਕਦੇ ਹੋ
> ਆਨਲਾਈਨ ਸ਼ਿਕਾਇਤ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ consumerhelp.org.in ‘ਤੇ ਜਾਣਾ ਹੋਵੇਗਾ।
> ਇਸ ਤੋਂ ਬਾਅਦ ਤੁਹਾਨੂੰ ਮੇਨ ਪੇਜ ‘ਤੇ ਸ਼ਿਕਾਇਤ ਰਜਿਸਟ੍ਰੇਸ਼ਨ ਟੈਬ ‘ਤੇ ਕਲਿੱਕ ਕਰਨਾ ਹੋਵੇਗਾ।
> ਹੁਣ ਸਕ੍ਰੀਨ ‘ਤੇ ਦੋ ਵਿਕਲਪ ਦਿਖਾਈ ਦੇਣਗੇ।
> ਸ਼ਿਕਾਇਤ ਦਰਜ ਕਰੋ ਅਤੇ ਸ਼ਿਕਾਇਤ ਦੇ ਵੇਰਵੇ ਦੇਖੋ।
> ਨਵੀਂ ਸ਼ਿਕਾਇਤ ਦਰਜ ਕਰਨ ਲਈ ਆਪਸ਼ਨ 1 ‘ਤੇ ਕਲਿੱਕ ਕਰੋ।
> ਸ਼ਿਕਾਇਤ ਲਈ ਫੋਰਮ ਵਿੱਚ ਫੀਸ ਜਮ੍ਹਾਂ ਕਰੋ।
> ਇਸ ਤੋਂ ਬਾਅਦ ਆਪਣੀ ਸ਼ਿਕਾਇਤ ਨੂੰ ਵੇਰਵੇ ਵਿੱਚ ਦਰਜ ਕਰੋ ਜਿਵੇਂ ਕੀ ਗਲਤ ਹੋਇਆ, ਕੀ ਨੁਕਸਾਨ ਹੋਇਆ।
ਇਸ ਤਰ੍ਹਾਂ ਕਾਲ ਕਰਕੇ ਸ਼ਿਕਾਇਤ ਦਰਜ ਕਰੋ
> ਵੈੱਬਸਾਈਟ ਤੋਂ ਇਲਾਵਾ ਟੋਲ ਫਰੀ ਨੰਬਰ 14404 ਜਾਂ 1800-11-4000 ‘ਤੇ ਕਾਲ ਕਰਕੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੀ ਪਾਣੀ ਕਦੇ Expire ਹੁੰਦਾ ਏ? ਕਿਉਂ ਲਿਖੀ ਹੁੰਦੀ ਏ ਬੋਤਲਬੰਦ ਪਾਣੀ ‘ਤੇ ਐਕਸਪਾਇਰੀ ਡੇਟ? ਜਾਣੋ ਜਵਾਬ
ਵ੍ਹਾਟਸਐਪ ਰਾਹੀਂ ਸ਼ਿਕਾਇਤ ਕਿਵੇਂ ਕਰੀਏ
> ਤੁਸੀਂ ਇਸ 8800001915 ਹੈਲਪਲਾਈਨ ਨੰਬਰ ਨੂੰ ਆਪਣੇ WhatsApp ਐਪ ਵਿੱਚ ਜੋੜ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਸਹੂਲਤ ਨਾਲ ਕੰਜ਼ਿਊਮਰ ਡਾਕੂਮੈਂਟਸ ਵੀ ਸਾਂਝੇ ਕਰ ਸਕਣਗੇ। ਇਹ ਹੈਲਪਲਾਈਨ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸਲਾਹ ਦੇਵੇਗੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗੀ।
> ਉਥੇ ਹੀ ਗਾਹਕ 8130009809 ਨੰਬਰ ‘ਤੇ SMS ਭੇਜ ਕੇ ਵੀ ਸ਼ਿਕਾਇਤ ਕਰ ਸਕਦੇ ਹਨ। ਐਸਐਮਐਸ ਮਿਲਣ ਬਾਅਦ ਖਪਤਕਾਰ ਨੂੰ ਬੁਲਾਇਆ ਜਾਵੇਗਾ ਅਤੇ ਉਸ ਦੀ ਸ਼ਿਕਾਇਤ ਦਰਜ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: