ਆਯੁਰਵੇਦ ‘ਚ ਲੱਸੀ ਪੀਣ ਦੇ ਕਈ ਫਾਇਦੇ ਦੱਸੇ ਗਏ ਹਨ। ਖਾਸ ਤੌਰ ‘ਤੇ ਗਰਮੀਆਂ ਦੇ ਆਉਂਦੇ ਹੀ ਲੋਕ ਗਰਮੀਆਂ ਦੇ ਸਭ ਤੋਂ ਵਧੀਆ ਡਰਿੰਕ ਦੇ ਤੌਰ ‘ਤੇ ਲੱਸੀ ਨੂੰ ਤਰਜੀਹ ਦਿੰਦੇ ਹਨ। ਇਸ ਦਾ ਸਵਾਦ ਨਾ ਸਿਰਫ ਲਾਜਵਾਬ ਹੁੰਦਾ ਹੈ ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਪਰ ਜੇ ਲੱਸੀ ਪੀਣ ਤੋਂ ਬਾਅਦ ਵੀ ਪਾਚਨ ਕਿਰਿਆ ‘ਚ ਸੁਧਾਰ ਨਹੀਂ ਦਿੱਸਦਾ, ਇਸ ਦਾ ਕਾਰਨ ਹੈ ਗਲਤ ਤਰੀਕੇ ਨਾਲ ਤਿਆਰ ਕੀਤੀ ਗਈ ਲੱਸੀ। ਆਯੁਰਵੇਦ ਮਾਹਿਰ ਨੇ ਦੱਸਿਆ ਲੱਸੀ ਕੀ ਹੈ।
ਅਕਸਰ ਲੋਕ ਘਰ ਵਿਚ ਲੱਸੀ ਬਣਾਉਣ ਲਈ ਦਹੀਂ ਵਿਚ ਪਾਣੀ ਮਿਲਾ ਕੇ, ਪਤਲਾ ਕਰ ਕੇ, ਇਸ ਵਿਚ ਨਮਕ ਅਤੇ ਭੁੰਨਿਆ ਹੋਇਆ ਜੀਰਾ ਪਾਉਂਦੇ ਹਨ। ਪਰ ਇਸ ਤਰੀਕੇ ਨਾਲ ਬਣੀ ਡਰਿੰਕ ਲੱਸੀ ਨਹੀਂ ਹੁੰਦੀ। ਇਹ ਸਿਰਫ ਦਹੀਂ ਦਾ ਪਾਣੀ ਹੈ ਜੋ ਸਿਹਤ ਲਈ ਕਿਸੇ ਵੀ ਤਰ੍ਹਾਂ ਤੋਂ ਫਾਇਦੇਮੰਦ ਨਹੀਂ ਹੁੰਦਾ। ਲੱਸੀ ਬਣਾਉਣ ਲਈ ਖਾਸ ਤਰ੍ਹਾਂ ਦੇ ਪ੍ਰੋਸੈੱਸ ਨੂੰ ਫਾਲੋ ਕਰਨਾ ਪੈਂਦਾ ਹੈ, ਜਿਸ ਨੂੰ ਜਾਣਨਾ ਜ਼ਰੂਰੀ ਹੈ।
ਲੱਸੀ ਬਣਾਉਣ ਲਈ ਦਹੀਂ ਨੂੰ ਰਿੜਕ ਕੇ ਮੱਖਣ ਨੂੰ ਇਸ ਤੋਂ ਤੋਂ ਵੱਖ ਕੀਤਾ ਜਾਂਦਾ ਹੈ ਅਤੇ ਮੱਖਣ ਕੱਢਣ ਦੀ ਪ੍ਰਕਿਰਿਆ ਵਿਚ ਨਿਕਲਿਆ ਹੋਇਆ ਪਾਣੀ ਹੀ ਲੱਸੀ ਜਾਂ ਬਟਰ ਮਿਲਕ ਹੁੰਦਾ ਹੈ, ,ਜਿਸ ਨੂੰ ਪੀਣ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ।
ਲੱਸੀ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ, ਚੰਗੇ ਬੈਕਟੀਰੀਆ, ਲੈਕਟਿਕ ਐਸਿਡ, ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਸਿਹਤ ਨੂੰ ਵੱਖ-ਵੱਖ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ। ਜੇਕਰ ਹਰ ਰੋਜ਼ ਲੱਸੀ ਪੀਤੀ ਜਾਵੇ ਤਾਂ ਇਸ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵੀ ਵਧਦੀ ਹੈ।
ਜੇ ਰੋਜ਼ਾਨਾ ਲੱਸੀ ਪੀਤੀ ਜਾਵੇ ਤਾਂ ਇਸ ਦੇ ਸਿਹਤ ਲਈ ਬਹੁਤ ਸਾਰੇ ਫਾਇਦੇ ਹਨ।
ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ
ਲੱਸੀ ਪੇਟ ਦੀ ਸਿਹਤ ਲਈ ਇੱਕ ਰਾਮਬਾਣ ਹੈ। ਇਸ ਨੂੰ ਪੀਣ ਨਾਲ ਅੰਤੜੀਆਂ ‘ਚ ਚੰਗੇ ਬੈਕਟੀਰੀਆ ਵਧਦੇ ਹਨ ਅਤੇ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ।
ਐਸਿਡਿਟੀ ਤੋਂ ਰਾਹਤ
ਜੇ ਤੁਸੀਂ ਐਸੀਡਿਟੀ ਅਤੇ ਗੈਸ ਬਣਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਹਰ ਰੋਜ਼ ਚੰਗੀ ਤਰ੍ਹਾਂ ਨਾਲ ਤਿਆਰ ਕੀਤੀ ਲੱਸੀ ਪੀਣਾ ਸ਼ੁਰੂ ਕਰ ਦਿਓ। ਇਹ ਲੱਸੀ ਐਸੀਡਿਟੀ ਤੋਂ ਰਾਹਤ ਦਿੰਦੀ ਹੈ। ਬਦਹਜ਼ਮੀ ਅਤੇ ਬਲੋਟਿੰਗ ਵਿੱਚ ਵੀ ਲੱਸੀ ਫਾਇਦੇਮੰਦ ਹੈ।
ਇਹ ਵੀ ਪੜ੍ਹੋ : ਪਤੀ ਪਤਨੀ ਨੇ ਘਰ ਸੱਦ ਹਨੀਟ੍ਰੈਪ ‘ਚ ਫਸਾਇਆ ਜੱਜ ਦਾ ਰੀਡਰ, ਬਲੈਕਮੇਲ ਕਰ ਮੰਗੇ ਲੱਖਾਂ ਰੁਪਏ
ਮੂੰਹ ਦੀ ਸਿਹਤ ਵੀ ਠੀਕ ਰਹਿੰਦੀ ਹੈ
ਲੱਸੀ ਵਿੱਚ ਫਾਸਫੋਰਸ ਅਤੇ ਕੈਲਸ਼ੀਅਮ ਹੁੰਦਾ ਹੈ। ਜਿਸ ਨਾਲ ਦੰਦਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਮਸੂੜਿਆਂ ‘ਚ ਸੋਜ ਘੱਟ ਕਰਨ ‘ਚ ਵੀ ਲੱਸੀ ਫਾਇਦੇਮੰਦ ਹੁੰਦੀ ਹੈ।
ਡੀਟੌਕਸ ਡਰਿੰਕ ਹੈ ਲੱਸੀ
ਲੱਸੀ ਨੂੰ ਡੀਟੌਕਸ ਡਰਿੰਕ ਵਜੋਂ ਵੀ ਪੀਤਾ ਜਾ ਸਕਦਾ ਹੈ। ਇਹ ਜਿਗਰ ਨੂੰ ਸਾਫ਼ ਕਰਦਾ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਦੂਰ ਕਰਨ ਵਿੱਚ ਮਦਦ ਕਰਦਾ ਹੈ। ਭੁੰਨਿਆ ਹੋਇਆ ਜੀਰਾ ਅਤੇ ਪੁਦੀਨਾ ਲੱਸੀ ਵਿੱਚ ਪਾਉਣ ਨਾਲ ਇਸ ਦੇ ਗੁਣ ਵਧ ਜਾਂਦੇ ਹਨ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਹਾਲਾਂਕਿ, ਕੁਝ ਲੋਕਾਂ ਨੂੰ ਨਿਯਮਿਤ ਤੌਰ ‘ਤੇ ਲੱਸੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਹਰ ਰੋਜ਼ ਲੱਸੀ ਪੀਣਾ ਚਾਹੁੰਦੇ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: