ਧੂਰੀ ਚ ਆਸਰਾ ਫਾਊਂਡੇਸ਼ਨ ਵੱਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ‘ਤੇ ਖੂਨਦਾਨ ਕੈਂਪ ਲਗਾਇਆ ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਨੇ ਰੀਬਨ ਕੱਟ ਕੇ ਕੀਤਾ ਅਤੇ ਖੂਨਦਾਨ ਕਰਨ ਵਾਲਿਆਂ ਦੀ ਹੌਸਲਾ ਅਫਾਜਾਈ ਕੀਤੀ।
ਇਸ ਮੌਕੇ ‘ਤੇ ਮੁੱਖ ਮੰਤਰੀ ਦੀ ਧਰਮ ਪਤਨੀ ਗੁਰਪਰੀਤ ਕੌਰ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਦੇ ਜਨਮ ਦਿਨ ‘ਤੇ ਜੋ ਇਹ ਖੁਨਦਾਨ ਕੈਪ ਲਗਾਇਆ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਉਹਨਾ ਕਿਹਾ ਕਿ ਪਿਛਲੀਆ ਸਰਕਾਰਾਂ ਨੇ ਪਿਛਲੇ 70 ਸਾਲਾਂ ਵਿੱਚ ਕੁਝ ਨਹੀਂ ਕੀਤਾ। ਉਹਨਾ ਕਿਹਾ ਕਿ ਹੁਣ 7 ਮਹੀਨਿਆਂ ਵਿੱਚ ਲੋਕਾਂ ਦੇ ਨਿਰੰਤਰ ਕੰਮ ਹੋ ਰਹੇ ਹਨ।
ਧੂਰੀ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੋਣ ਦੇ ਪੁਛੇ ਸਵਾਲ ‘ਤੇ ਉਹਨਾ ਕਿਹਾ ਕਿ ਜਲਦੀ ਹੀ ਡਾਕਟਰਾ ਦੀ ਕਮੀ ਪੂਰੀ ਕੀਤੀ ਜਾਵੇਗੀ ਅਤੇ ਅਲਟਰਾ ਸਾਊਂਡ ਮਸ਼ੀਨ ਵੀ ਭੇਜੀ ਜਾਵੇਗੀ । ਇਸ ਮੌਕੇ ਉਹਨਾ ਕਿ ਜਲਦੀ ਧੂਰੀ ‘ਚ ਉਵਰ ਬ੍ਰਿਜ ਬਣਾਇਆ ਜਾ ਰਿਹਾ ਹੈ ਜਿਸ ਦੀ ਪੂਰਨ ਤੌਰ ‘ਤੇ ਤਿਆਰੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਮੋਕੇ ਤੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੌਕ ਕੁਮਾਰ ਮੁੱਖ ਮੰਤਰੀ ਦੇ ਜਨਮ ਦਿਨ ਜੋ ਰਿਹ ਖੂਨਦਾਨ ਕੈਪ ਲਗਾਇਆ ਹੈ ਇਸ ਖੂਨ ਨਾਲ ਕਿਸੇ ਲੋੜਵੰਦ ਵਿਆਕਤੀ ਦੀ ਜਾਨ ਬਚ ਸਕਦੀ ਹੈ ਅਤੇ ਇਸ ਤਰ੍ਹਾਂ ਦੇ ਕੈਪ ਅੱਗੇ ਵੀ ਲਗਾਏ ਜਾਣਗੇ। ਇਸ ਮੋਕੇ ‘ਤੇ ਕੈਪ ਦੇ ਸੰਚਾਲਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਅਨਵਰ ਭਸੌੜ ਨੇ ਕਿਹਾ ਸਾਡਾ ਖੂਨਦਾਨ ਕੈਪ ਲਗਾਉਣ ਦਾ ਮੁੱਖ ਮਕਸਦ ਜੋ ਲੋਕ ਐਕਸੀਡੈਂਟ ‘ਚ ਜਖਮੀ ਹੋ ਜਾਂਦੇ ਹਨ ਜਿਹਨਾ ਨੂੰ ਖੂਨ ਦੀ ਲੌੜ ਹੁਦੀ ਹੈ, ਉਨ੍ਹਾਂ ਲਈ ਇਹ ਕੈਪ ਲਗਾਇਆ ਗਿਆਂ ਹੈ।