ਉਜ਼ਬੇਕਿਸਤਾਨ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਕਾਰੋਬਾਰੀ ਰਾਘਵੇਂਦਰ ਪ੍ਰਤਾਪ ਸਮੇਤ 23 ਲੋਕਾਂ ਨੂੰ ਭਾਰਤ ‘ਚ ਜ਼ਹਿਰੀਲਾ ਕਫ ਸਿਰਪ ਪੀਣ ਨਾਲ 68 ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਸਜ਼ਾ ਸੁਣਾਈ ਹੈ। ਮੱਧ ਏਸ਼ੀਆਈ ਦੇਸ਼ ਵਿੱਚ 2022 ਤੋਂ 2023 ਦਰਮਿਆਨ ਘੱਟੋ-ਘੱਟ 86 ਬੱਚਿਆਂ ਨੂੰ ਕਫ ਸਿਰਪ ਦਿੱਤਾ ਗਿਆ, ਜਿਨ੍ਹਾਂ ਵਿੱਚੋਂ 68 ਦੀ ਮੌਤ ਹੋ ਗਈ ਸੀ।
ਸਾਰੇ ਦੋਸ਼ੀਆਂ ਨੂੰ 2-20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਜ਼ਬੇਕਿਸਤਾਨ ਵਿੱਚ ਡੌਕ-1 ਮੈਕਸ ਸਿਰਪ ਦੀ ਦਰਾਮਦ ਕਰਨ ਵਾਲੀ ਕੰਪਨੀ ਦੇ ਡਾਇਰੈਕਟਰ ਰਾਘਵੇਂਦਰ ਪ੍ਰਤਾਪ ਨੂੰ 20 ਸਾਲ ਨੂੰ ਸਭ ਤੋਂ ਲੰਮੀ ਕੈਦ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਸਾਰੇ ਉਜ਼ਬੇਕਿਸਤਾਨ ਦੀ ਸੁਪਰੀਮ ਕੋਰਟ ਮੁਤਾਬਕ ਉਸ ਨੂੰ ਭ੍ਰਿਸ਼ਟਾਚਾਰ, ਟੈਕਸ ਧੋਖਾਧੜੀ ਅਤੇ ਜਾਲਸਾਜ਼ੀ ਦਾ ਦੋਸ਼ੀ ਪਾਇਆ ਗਿਆ ਸੀ।
ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਿਹਾ ਕਿ ਦੂਸ਼ਿਤ ਸਿਰਪ ਪੀਣ ਤੋਂ ਬਾਅਦ ਮਰਨ ਵਾਲੇ 68 ਬੱਚਿਆਂ ਵਿੱਚੋਂ ਹਰੇਕ ਦੇ ਪਰਿਵਾਰ ਨੂੰ 80,000 ਅਮਰੀਕੀ ਡਾਲਰ (1 ਬਿਲੀਅਨ ਉਜ਼ਬੇਕ ਰਕਮ) ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਅਪੰਗਤਾ ਤੋਂ ਪੀੜਤ ਚਾਰ ਹੋਰ ਬੱਚਿਆਂ ਨੂੰ ਵੀ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਸਾਰੇ ਸੱਤ ਦੋਸ਼ੀਆਂ ਤੋਂ ਮੁਆਵਜ਼ਾ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਹਾਈਟੈਕ ਹੋਵੇਗੀ ਪੰਜਾਬ ਪੁਲਿਸ, ਅੱਜ ਨਵੇਂ ਵਾਹਨਾਂ ਨੂੰ ਸ਼ਾਮਲ ਕਰਨਗੇ CM ਮਾਨ
ਵਿਸ਼ਵ ਸਿਹਤ ਸੰਗਠਨ ਨੇ ਜਨਵਰੀ 2023 ਵਿੱਚ ਕਿਹਾ ਸੀ ਕਿ ਕਫ ਸਿਰਪ ਦੇ ਸੈਂਪਲਾਂ ਤੋਂ ਪਤਾ ਲੱਗਿਆ ਹੈ ਕਿ ਇਹ ਡਾਇਥਾਈਲੀਨ ਗਲਾਈਕੋਲ ਜਾਂ ਏਥੀਲੀਨ ਗਲਾਈਕੋਲ, ਉਦਯੋਗਿਕ ਘੋਲਨ ਵਾਲੇ ਪਦਾਰਥਾਂ ਵਜੋਂ ਵਰਤੇ ਜਾਣ ਵਾਲੇ ਜ਼ਹਿਰੀਲੇ ਪਦਾਰਥਾਂ ਨਾਲ ਦੂਸ਼ਿਤ ਸਨ ਜੋ ਥੋੜ੍ਹੀ ਮਾਤਰਾ ਵਿੱਚ ਵੀ ਪੀਣ ਨਾਲ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਜੋ ਖਤਰਨਾਕ ਹੋ ਸਕਦੇ ਹਨ। ਇਸ ਤੋਂ ਬਾਅਦ ਭਾਰਤ ਨੇ ਕਫਰ ਸਿਰਪ ਬਣਾਉਣ ਵਾਲੀ ਕੰਪਨੀ ਮੈਰੀਅਨ ਬਾਇਓਟੈਕ ਦਾ ਉਤਪਾਦਨ ਲਾਇਸੈਂਸ ਰੱਦ ਕਰ ਦਿੱਤਾ ਸੀ।
ਇਸੇ ਸਮੇਂ ਦੌਰਾਨ ਭਾਰਤ ਤੋਂ ਦਰਾਮਦ ਕੀਤੇ ਗਏ ਇੱਕ ਹੋਰ ਕਫਰ ਸਿਰਪ ਪੀਣ ਨਾਲ ਗੈਂਬੀਆ ਵਿੱਚ ਘੱਟੋ ਘੱਟ 70 ਬੱਚਿਆਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਵਿੱਚ ਇਸੇ ਤਰ੍ਹਾਂ ਦੇ ਕੰਟੇਨਰਾਂ ਵਿੱਚ ਇੱਕ ਹੋਰ ਕਫ ਸਿਰਪ 2022 ਅਤੇ 2023 ਦਰਮਿਆਨ 200 ਤੋਂ ਵੱਧ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਸੀ।