ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ 2024 ਦੇ ਅਖੀਰ ਤੋਂ ਪਹਿਲਾਂ ਭਾਰਤ ਵਿਚ ਸੜਕ ਦਾ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਨਿਤਿਨ ਗਡਕਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਇਕ ਊਰਜਾ ਨਿਰਯਾਤ ਵਜੋਂ ਖੁਦ ਨੂੰ ਸਥਾਪਤ ਕਰਨ ਲਈ ਬੇਹਤਰ ਸਥਿਤੀ ਵਿਚ ਹੈ।
ਫਿੱਕੀ ਦੇ 95ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਵਿਚ ਵਿਸ਼ਵ ਪੱਧਰੀ ਸੜਕ ਢਾਂਚਾ ਬਣਾ ਰਹੇ ਹਾਂ ਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਲ 2024 ਦੇ ਖਤਮ ਹੋਣ ਤੋਂ ਪਹਿਲਾਂ ਸਾਡਾ ਸੜਕ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਰਸਦ ਦੀ ਲਾਗਤ ਦੇ ਮੁੱਦੇ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ 2024 ਦੇ ਅਖੀਰ ਤਕ ਇਸ ਨੂੰ 9 ਫੀਸਦੀ ਤੱਕ ਲੈ ਜਾਣ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਸਾਡੀ ਰਸਦ ਦੀ ਲਾਗਤ ਇਕ ਵੱਡੀ ਸਮੱਸਿਆ ਹੈ। ਮੌਜੂਦਾ ਸਮੇਂ ਇਹ 16 ਫੀਸਦੀ ਹੈ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਸਾਲ 2024 ਦੇ ਅਖੀਰ ਤੱਕ ਅਸੀਂ ਇਸ ਨੂੰ ਘਟਾ ਕੇ ਸਿੰਗਲ ਡਿਜਟਲ ਵਿਚ 9 ਫੀਸਦੀ ਕਰ ਦੇਵਾਂਗੇ। ਵਿਸ਼ਵ ਦੇ 40 ਫੀਸਦੀ ਸਰੋਤਾਂ ਦੀ ਖਪਤ ਕਰਨ ਵਾਲੇ ਨਿਰਮਾਣ ਉਦਯੋਗ ਬਾਰੇ ਗੱਲ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਹੋਰ ਬਦਲ ਅਪਣਾ ਕੇ ਨਿਰਮਾਣ ਕਾਰਜਾਂ ਵਿੱਚ ਸਟੀਲ ਦੀ ਵਰਤੋਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਨਿਰਮਾਣ ਉਦਯੋਗ ਨਾ ਸਿਰਫ ਵਾਤਾਵਰਣ ਪ੍ਰਦੂਸ਼ਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ, ਸਗੋਂ ਵਿਸ਼ਵ ਦੀਆਂ 40 ਫੀਸਦੀ ਤੋਂ ਵੱਧ ਵਸਤਾਂ ਅਤੇ ਸਾਧਨਾਂ ਦੀ ਖਪਤ ਵੀ ਕਰਦਾ ਹੈ।
ਇਹ ਵੀ ਪੜ੍ਹੋ : ਪਹਾੜਾਂ ਤੋਂ ਆਉਣ ਵਾਲੀ ਸੀਤ ਲਹਿਰ ਨੇ ਪੰਜਾਬ ‘ਚ ਵਧਾਈ ਠੰਡ, ਕਈ ਸੂਬੇ ਰਹੇ ਸ਼ਿਮਲਾ ਤੋਂ ਵੀ ਠੰਡੇ
ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਸਾਧਨਾਂ ਦੀ ਲਾਗਤ ਨੂੰ ਘੱਟ ਕਰਨ ਤੇ ਨਿਰਮਾਣ ਦੀ ਗੁਣਵੱਤਾ ਵਿਚ ਸੁਧਾਰ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸੀਮੈਂਟ ਤੇ ਸਟੀਲ ਨਿਰਮਾਣ ਲਈ ਮੁੱਖ ਸਾਮਾਨ ਹਨ। ਅਜਿਹੇ ਵਿਚ ਅਸੀਂ ਬਦਲ ਅਪਨਾਉਣ ਦੀ ਕੋਸ਼ਿਸ਼ ਕਰਕੇ ਨਿਰਮਾਣ ਕੰਮ ਵਿਚ ਸਟੀਲ ਦੀ ਵਰਤੋਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨੇੜਲੇ ਭਵਿੱਖ ਵਿਚ ਗ੍ਰੀਨ ਹਾਈਡ੍ਰੋਜਨ ਊਰਜਾ ਦਾ ਵੱਡਾ ਸਰੋਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: