ਸੋਸ਼ਲ ਮੀਡੀਆ ‘ਤੇ ਕੂਲ ਦਿਖਣ ਲਈ ਲੋਕ ਅਕਸਰ ਵੱਡੀਆਂ ਗਲਤੀਆਂ ਕਰ ਦਿੰਦੇ ਹਨ। ਇਸ ਕਾਰਨ ਕਈ ਵਾਰ ਜਾਨ ਵੀ ਚਲੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਇਕਵਾਡੋਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਇੰਸਟਾਗ੍ਰਾਮ ਇਨਫਲੂਐਂਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਇੰਸਟਾਗ੍ਰਾਮ ਇਨਫਲੂਐਂਸਰ ਦਾ ਨਾਂ ਲੈਂਡੀ ਪੈਰਾਗਾ ਗੋਇਬੁਰੋ ਹੈ, ਜੋ ਇਕਵਾਡੋਰ ‘ਚ ਕਾਫੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ।
ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਕੂਲ ਦਿਖਣ ਲਈ ਵਾਰ-ਵਾਰ ਇਹ ਗਲਤੀ ਕਰ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਕੀ ਪਤਾ ਕੋਈ ਅਪਰਾਧੀ ਪ੍ਰਬਿਰਤੀ ਵਾਲਾ ਬੰਦਾ ਇਸ ਦਾ ਫਾਇਦਾ ਚੁੱਕ ਲਵੇ। ਆਓ ਜਾਣਦੇ ਹਾਂ ਇੰਸਟਾਗ੍ਰਾਮ ‘ਤੇ ਇਨਫਲੁਐਂਸਰ ਲੈਂਡੀ ਪੈਰਾਗ ਗੋਇਬੁਰੋ ਨੇ ਕਿਹੜੀ ਗਲਤੀ ਕੀਤੀ।
ਅਕਸਰ ਅਸੀਂ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਰਹਿੰਦੇ ਹਾਂ। ਇਹ ਬਿਲਕੁਲ ਇੰਸਟਾਗ੍ਰਾਮ ਇਨਫਲੂਐਂਸਰ ਲੈਂਡੀ ਪਰਰਾਗ ਗੋਇਬੁਰੋ ਨੇ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ ਅਤੇ ਇਸ ਦੇ ਕੈਪਸ਼ਨ ‘ਚ ਆਪਣੀ ਲੋਕੇਸ਼ਨ ਦਾ ਜ਼ਿਕਰ ਕੀਤਾ ਹੈ। ਇਸ ਸੂਚਨਾ ਦਾ ਫਾਇਦਾ ਉਠਾਉਂਦੇ ਹੋਏ ਹਮਲਾਵਰ ਉਸ ਕੋਲ ਪਹੁੰਚ ਗਏ ਅਤੇ ਉਸ ਨੂੰ ਗੋਲੀ ਮਾਰ ਦਿੱਤੀ।
ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੋ ਤਾਂ ਤੁਹਾਨੂੰ ਕਦੇ ਵੀ ਆਪਣੀ ਸਾਰੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਨਹੀਂ ਕਰਨੀ ਚਾਹੀਦੀ। ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ‘ਤੇ ਫੋਟੋਆਂ ਦੇ ਨਾਲ-ਨਾਲ ਆਪਣੀ ਪਲ-ਪਲ ਦੀ ਲੋਕੇਸ਼ਨ ਦਾ ਵੇਰਵਾ ਵੀ ਸਾਂਝਾ ਕਰਦੇ ਹਨ। ਤੁਹਾਨੂੰ ਇਸ ਜਾਣਕਾਰੀ ਨੂੰ ਸਾਂਝਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਘਰ ‘ਚ ਇਸਤੇਮਾਲ ਹੋ ਰਹੇ ਇਹ ਸਾਮਾਨ ਤੁਹਾਨੂੰ ਕਰ ਰਹੇ ਨੇ ਬੀਮਾਰ, ਇਨ੍ਹਾਂ ਲੱਛਣਾਂ ਨੂੰ ਪਛਾਣੋ
ਅੱਜ ਦੇ ਸਮੇਂ ਵਿੱਚ, ਸੁਰੱਖਿਆ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਹੁਤ ਸਾਰੇ ਫੀਚਰ ਉਪਲਬਧ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਸਾਰੀ ਜਾਣਕਾਰੀ ਸਾਂਝੀ ਕਰਦੇ ਹੋ ਤਾਂ ਤੁਹਾਨੂੰ ਇਨ੍ਹਾਂ ਸਕਿਓਰਿਟੀ ਫੀਚਰ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਇਹਨਾਂ ਫੀਚਰਸ ਦੀ ਬਦੌਲਤ ਕੋਈ ਵੀ ਅਣਜਾਣ ਵਿਅਕਤੀ ਤੁਹਾਡੀ ਸਾਂਝੀ ਕੀਤੀ ਜਾਣਕਾਰੀ ਤੱਕ ਪਹੁੰਚ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਆਪਣੀ ਫ੍ਰੈਂਡ ਲਿਸਟ ਅਤੇ ਫਾਲੋਅਰਸ ‘ਚ ਰੱਖੋ, ਜਿਨ੍ਹਾਂ ਨੂੰ ਤੁਸੀਂ ਨਿੱਜੀ ਤੌਰ ‘ਤੇ ਜਾਣਦੇ ਹੋ।
ਵੀਡੀਓ ਲਈ ਕਲਿੱਕ ਕਰੋ -: