ਆਸਟ੍ਰੇਲੀਆ ‘ਚ ਨਵੇਂ ਸਾਲ ਦੇ ਦੂਜੇ ਦਿਨ ਇਕ ਹਾਦਸਾ ਵਾਪਰ ਗਿਆ ਹੈ। ਇੱਥੇ ਦੋ ਹੈਲੀਕਾਪਟਰਾਂ ਵਿਚਾਲੇ ਹਵਾ ‘ਚ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੱਜ 2 ਜਨਵਰੀ, 2023 ਨੂੰ ਦੁਪਹਿਰ ਨੂੰ ਵਾਪਰੀ। ਦੋ ਹੈਲੀਕਾਪਟਰ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਰਾਜ ਦੇ ਗੋਲਡ ਕੋਸਟ ‘ਤੇ ਸਥਿਤ ਸ਼ਹਿਰ ਸਾਊਥਪੋਰਟ ਦੇ ਗੋਲਡ ਕੋਸਟ ਬ੍ਰਾਡਵਾਟਰ ਮੇਨ ਬੀਚ ‘ਤੇ ਟਕਰਾ ਗਏ, ਜਿਸ ਨੂੰ ਬੀਚ ਜਾਣ ਵਾਲੇ ਲੋਕਾਂ ਨੇ ਦੇਖਿਆ ।
ਜਾਣਕਾਰੀ ਅਨੁਸਾਰ ਹੈਲੀਕਾਪਟਰ ਦੀ ਇਸ ਟੱਕਰ ਤੋਂ ਬਾਅਦ ਇਕ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਦਕਿ ਦੂਜਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ । ਦੂਜਾ ਹੈਲੀਕਾਪਟਰ ਬੀਚ ‘ਤੇ ਹੀ ਕ੍ਰੈਸ਼ ਹੋ ਗਿਆ। ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ‘ਚ ਬੀਚ ‘ਤੇ ਦੋ ਹੈਲੀਕਾਪਟਰਾਂ ਦੇ ਆਪਸ ‘ਚ ਟਕਰਾਉਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜਖਮੀ ਦੱਸੇ ਜਾ ਰਹੇ ਹਨ। ਗੰਭੀਰ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਦਾ ਪੰਜਾਬੀਆਂ ਨੂੰ ਝਟਕਾ: PM ਟਰੂਡੋ ਨੇ ਜਾਇਦਾਦ ਖਰੀਦਣ ‘ਤੇ ਲਗਾਈ ਪਾਬੰਦੀ
ਦੱਸ ਦੇਈਏ ਹਾਦਸੇ ਤੋਂ ਬਾਅਦ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੁਈਨਜ਼ਲੈਂਡ ਐਂਬੂਲੈਂਸ ਸੇਵਾ ਨੇ ਇਸ ਹਾਦਸੇ ਸਬੰਧੀ ਟਵੀਟ ਕੀਤਾ ਕਿ ਹਾਦਸੇ ਵਾਲੀ ਥਾਂ ‘ਤੇ 13 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬੀਚ ‘ਤੇ ਨਾ ਜਾਣ ਦੀ ਵੀ ਸਲਾਹ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: