ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਸੋਮਵਾਰ ਨੂੰ ਧੂੜ ਭਰੀ ਤੂਫਾਨ ਕਾਰਨ ਅੰਤਰਰਾਜੀ ਹਾਈਵੇਅ ‘ਤੇ ਕਈ ਗੱਡੀਆਂ ਆਪਸ ‘ਚ ਟਕਰਾ ਗਈਆਂ। ਇਨ੍ਹਾਂ ਵਿੱਚ 20 ਵਪਾਰਕ ਵਾਹਨ ਅਤੇ 60 ਤੋਂ ਵੱਧ ਕਾਰਾਂ ਸ਼ਾਮਲ ਸਨ। 6 ਲੋਕਾਂ ਦੀ ਮੌਤ ਹੋ ਗਈ।
ਇਲੀਨੋਇਸ ਪੁਲਿਸ ਮੁਤਾਬਕ 30 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀਆਂ ਵਿਚ 2 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਸ਼ਾਮਲ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਤੂਫਾਨ ਦੇ ਸਮੇਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਟੱਕਰ ਤੋਂ ਬਾਅਦ ਕਈ ਗੱਡੀਆਂ ਇਕ-ਦੂਜੇ ਵਿੱਚ ਜਾ ਵੱਜੀਆਂ।
ਸੇਂਟ ਲੁਈਸ ਦੇ ਉੱਤਰ ਵਿੱਚ 75 ਮੀਲ (120 ਕਿਲੋਮੀਟਰ) ਦੂਰ ਮੋਂਟਗੋਮਰੀ ਕਾਉਂਟੀ ਵਿੱਚ ਹਾਈਵੇਅ ਨੂੰ ਦੋਵੇਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੋ ਮੰਗਲਵਾਰ ਦੁਪਹਿਰ ਤੱਕ ਖੋਲ੍ਹਿਆ ਜਾਵੇਗਾ।
ਇਸ ਹਾਦਸੇ ਦੀ ਜਾਣਕਾਰੀ ਸੋਮਵਾਰ ਸਵੇਰੇ 11 ਵਜੇ ਮਿਲੀ। ਸੇਂਟ ਲੁਈਸ ਮੌਸਮ ਵਿਭਾਗ ਦੇ ਅਨੁਸਾਰ, ਧੂੜ ਦਾ ਤੂਫਾਨ ਹਾਲ ਹੀ ਵਿੱਚ ਵਾਹੇ ਗਏ ਖੇਤਾਂ ਅਤੇ ਤੇਜ਼ ਉੱਤਰ-ਪੱਛਮੀ ਹਵਾਵਾਂ ਤੋਂ ਮਿੱਟੀ ਦੇ ਸੁਮੇਲ ਨਾਲ ਬਣਿਆ ਸੀ। ਜਿਸ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹੀ ਕਾਰਨ ਸੀ ਕਿ ਵਿਜ਼ੀਬਿਲਟੀ ਘੱਟ ਗਈ ਅਤੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ।
ਤੂਫਾਨ ਤੋਂ ਬਾਅਦ 25 ਸਾਲਾਂ ਇਵਾਨ ਐਂਡਰਸਨ ਨੇ ਦੱਸਿਆ ਕਿ ਉਹ ਸ਼ਿਕਾਗੋ ਤੋਂ ਸੇਂਟ ਲੁਈਸ ਸਥਿਤ ਆਪਣੇ ਘਰ ਜਾ ਰਿਹਾ ਸੀ। ਫਿਰ ਉਸ ਦੀ ਕਾਰ ਧੂੜ ਅਤੇ ਬਵੰਡਰ ਵਿੱਚ ਫਸ ਗਈ ਅਤੇ ਹਾਦਸਾਗ੍ਰਸਤ ਹੋ ਗਈ। ਇਵਾਨ ਨੇ ਕਿਹਾ ਕਿ ਧੂੜ ਵਿੱਚੋਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਕੁਝ ਲੋਕ ਕਾਰ ਦੀ ਰਫ਼ਤਾਰ ਹੌਲੀ ਕਰ ਰਹੇ ਸਨ ਪਰ ਇਹ ਨਹੀਂ ਦਿਸ ਰਿਹਾ ਸੀ ਕਿ ਕਿਹੜੀ ਕਾਰ ਕਿੱਥੇ ਪਾਰਕ ਕੀਤੀ ਹੈ। ਤੂਫਾਨ ਦੇ ਮੱਦੇਨਜ਼ਰ, ਰਾਸ਼ਟਰੀ ਮੌਸਮ ਸੇਵਾ ਨੇ ਲਗਭਗ 1:25 ਵਜੇ ਧੂੜ ਦੀ ਚਿਤਾਵਨੀ ਜਾਰੀ ਕੀਤੀ।
ਇਹ ਵੀ ਪੜ੍ਹੋ : ਮੂਸੇਵਾਲਾ ਦਾ ਕਾਤਲ ਮੋਸਟ ਵਾਂਟੇਡ, ਕੈਨੇਡਾ ਪੁਲਿਸ ਵੱਲੋਂ ਜਾਰੀ ਲਿਸਟ ‘ਚ ਗੋਲਡੀ ਬਰਾੜ ਦਾ ਨਾਂ
ਵੈਦਰ ਸਰਵਿਸ ਨੇ ਚਿਤਾਵਨੀ ਵਿੱਚ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹਨ, ਉਹ ਕਿਸੇ ਵੀ ਕੀਮਤ ‘ਤੇ ਘਰੋਂ ਬਾਹਰ ਨਾ ਨਿਕਲਣ। ਇਸ ਸਮੇਂ ਦੌਰਾਨ ਸਫ਼ਰ ਕਰਨਾ ਮੁਸ਼ਕਲ ਹੋਵੇਗਾ ਅਤੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: