ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਲਈ ਨਦੀ ਪਾਰ ਕਰਨ ਦੌਰਾਨ 2 ਪਰਿਵਾਰਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕ ਲੋਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਮਰਨ ਵਾਲਿਆਂ ਵਿੱਚ ਇੱਕ ਪਰਿਵਾਰ ਭਾਰਤੀ ਸੀ। ਕੈਨੇਡਾ ਪੁਲਿਸ ਨੇ ਵੀਰਵਾਰ ਨੂੰ ਕਿਊਬਿਕ ਦੇ ਇੱਕ ਇਲਾਕੇ ਵਿੱਚ ਇੱਕ ਪਲਟੀ ਹੋਈ ਕਿਸ਼ਤੀ ਨੇੜਿਓਂ ਲਾਸ਼ਾਂ ਬਰਾਮਦ ਕੀਤੀਆਂ। ਸੂਚਨਾ ਮੁਤਾਬਕ ਪਰਿਵਾਰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਪੁਲਿਸ ਲਾਪਤਾ ਵਿਅਕਤੀ ਦੀ ਭਾਲ ਕਰ ਰਹੀ ਸੀ, ਇਸ ਦੌਰਾਨ ਉਨ੍ਹਾਂ ਨੂੰ ਇਹ ਲਾਸ਼ਾਂ ਮਿਲੀਆਂ। ਲਾਸ਼ਾਂ ਨੇੜੇ ਮਿਲੀ ਕਿਸ਼ਤੀ ਉਸੇ ਲਾਪਤਾ ਵਿਅਕਤੀ ਦੀ ਸੀ, ਜਿਸ ਦੀ ਪੁਲਿਸ ਤਲਾਸ਼ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ, ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਸਨ। ਪੁਲਿਸ ਅਧਿਕਾਰੀਆਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮੁਫਤ ਰਾਸ਼ਨ ਲੈਣ ਦੌਰਾਨ ਮਚੀ ਭਗਦੜ, 8 ਔਰਤਾਂ ਤੇ 3 ਬੱਚੇ ਸਣੇ 11 ਦੀ ਮੌ.ਤ
ਅਮਰੀਕਾ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਉਹ ਲੋਕ ਦੋ ਪਰਿਵਾਰਾਂ ਦੇ ਸਨ। ਇੱਕ ਪਰਿਵਾਰ ਰੋਮਾਨੀਅਨ ਮੂਲ ਦਾ ਅਤੇ ਦੂਜਾ ਭਾਰਤੀ ਮੂਲ ਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਪਰਿਵਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਇਲਾਕੇ ‘ਚ ਮੌਸਮ ਖਰਾਬ ਸੀ। ਜਿਸ ਕਿਸ਼ਤੀ ਵਿਚ ਦੋਵੇਂ ਪਰਿਵਾਰ ਸਫਰ ਕਰ ਰਹੇ ਸਨ, ਉਹ ਬਹੁਤ ਛੋਟੀ ਸੀ। ਅਜਿਹੇ ‘ਚ ਸੰਭਵ ਹੈ ਕਿ ਤੇਜ਼ ਮੀਂਹ ਅਤੇ ਹਵਾ ਕਾਰਨ ਕਿਸ਼ਤੀ ਪਲਟ ਗਈ ਹੋਵੇ। ਇਸ ਮਾਮਲੇ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਗ ਪ੍ਰਗਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: