ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਗ੍ਰੇਡ 6 ਤੋਂ ਉਪਰ ਦੀ ਸਕੂਲਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਬਹੁਤ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੇ ਤਾਲਿਬਾਨ ਪ੍ਰਸ਼ਾਸਨ ਨੂੰ ਲੜਕੀਆਂ ਲਈ ਸੈਕੰਡਰੀ ਸਕੂਲ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਅਫਗਾਨਿਸਤਾਨ ਵਿੱਚ 544 ਦਿਨਾਂ ‘ਤੋਂ ਕੁੜੀਆਂ ਦੇ ਸਕੂਲ ਬੰਦ ਹਨ। ਕੁੜੀਆਂ ਦੇ ਸਕੂਲ ਬੰਦ ਹੋਣ ਕਰਨ ਉਨ੍ਹਾਂ ਦਾ ਸਿੱਖਿਆ ਨੂੰ ਲੈ ਕੇ ਕਾਫੀ ਨੁਕਸਾਨ ਹੋ ਰਿਹਾ ਹੈ।
ਅਫਗਾਨਿਸਤਾਨ ਵਿੱਚ ਸ਼ਨੀਵਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਧੀਆਂ ਨੂੰ ਸਕੂਲ ਵਾਪਸ ਜਾਣ ਦੇਣ। ਪਰਿਵਾਰਾਂ ਨੇ ਕਿਹਾ ਕਿ ਸਕੂਲ ਬੰਦ ਹੋਣ ਦਾ ਉਨ੍ਹਾਂ ਦੇ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਵਿੱਚ ਕੁਝ ਮਾਨਸਿਕ ਵਿਕਾਰ ਪੈਦਾ ਹੋ ਗਏ ਹਨ। ਮਾਪਿਆਂ ਨੇ ਸਕੂਲ ਨੂੰ 21 ਮਾਰਚ ਨੂੰ ਛੇਵੀਂ ਜਮਾਤ ਤੋਂ ਬਾਅਦ ਦੁਬਾਰਾ ਖੋਲ੍ਹਣ ਲਈ ਕਿਹਾ ਤਾਂ ਜੋ ਨਵੀਂ ਮਿਆਦ ਤੋਂ ਪੜ੍ਹਾਈ ਸ਼ੁਰੂ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਅਸਾਮ-ਬੈਂਗਲੁਰੂ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਵਿਅਕਤੀ ਕਾਬੂ, ਦੋਸ਼ੀ ਯਾਤਰੀ ਖਿਲਾਫ ਮਾਮਲਾ ਦਰਜ
ਦੱਸ ਦੇਈਏ ਕਿ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਉਦੋਂ ਤੋਂ ਸਕੂਲ ਬੰਦ ਪਿਆ ਹੈ। ਅਫਗਾਨਿਸਤਾਨ ਵਿੱਚ ਯੂਨੀਵਰਸਿਟੀਆਂ ਅਤੇ ਸਕੂਲਾਂ ਵਿੱਚ ਜਾਣ ਵਾਲੀਆਂ ਕੁੜੀਆਂ ਲਈ ਅਜੇ ਵੀ ਮਾਹੌਲ ਠੀਕ ਨਹੀਂ ਹੈ। ਜਦਕਿ ਪਿਛਲੇ ਸਾਲ 18 ਸਤੰਬਰ ਨੂੰ ਅਫਗਾਨਿਸਤਾਨ ਦੇ ਹਾਈ ਸਕੂਲਾਂ ਨੇ ਮੁੰਡਿਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਜਦੋਂ ਕਿ ਤਾਲਿਬਾਨ ਵੱਲੋਂ ਲੜਕੀਆਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: