ਅਮਰੀਕੀ ‘ਤੋਂ ਲਗਾਤਾਰ ਗੋਲੀਬਾਰੀ ਦੀ ਹਿੰਸਾ ਸਾਹਮਣੇ ਆ ਰਹੀ ਹੈ। ਹੁਣ ਕੈਂਟਕੀ ‘ਚ ਸੋਮਵਾਰ ਨੂੰ ਗੋਲੀਬਾਰੀ ਕਰਨ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਵਿਚ 8 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਲੁਈਸਵਿਲੇ ਸ਼ਹਿਰ ਦੀ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ।
ਮੈਟਰੋਸੇਫ ਡਿਸਪੈਚਰਜ਼ ਦੇ ਅਨੁਸਾਰ, ਓਲਡ ਨੈਸ਼ਨਲ ਬੈਂਕ ਨੂੰ ਖੇਤਰ ਵਿੱਚ ਇੱਕ ਸ਼ੂਟਰ ਦੀ ਰਿਪੋਰਟ ਮਿਲੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਲਾਕੇ ‘ਚ ਗੋਲੀਬਾਰੀ ਸ਼ੁਰੂ ਹੋ ਗਈ। ਲੁਈਸਵਿਲੇ ਮੈਟਰੋ ਪੁਲਿਸ ਅਧਿਕਾਰੀ ਅਤੇ FBI ਲੂਇਸਵਿਲ ਅਧਿਕਾਰੀ ਇਸ ਸਮੇਂ ਘਟਨਾ ਸਥਾਨ ‘ਤੇ ਪਹੁੰਚੇ। ਗਵਰਨਰ ਐਂਡੀ ਬੇਸ਼ੀਅਰ ਵੀ ਘਟਨਾ ਵਾਲੀ ਥਾਂ ਲਈ ਰਵਾਨਾ ਹੋਏ। ਉਨ੍ਹਾਂ ਟਵੀਟ ਕੀਤਾ ਕਿ ਕਿਰਪਾ ਕਰਕੇ ਸਾਰੇ ਜ਼ਖਮੀਆਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰੋ।
ਇਹ ਵੀ ਪੜ੍ਹੋ : ਜਲਾਲਾਬਾਦ ‘ਚ ਪੁਲਿਸ ਵੱਲੋਂ ਹਾਈ ਅਲਰਟ ਜਾਰੀ, ਸ਼ੱਕੀ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਘਟਨਾ ਨੂੰ ਲੈ ਕੇ ਜਲਦ ਹੀ ਪ੍ਰੈੱਸ ਕਾਨਫਰੰਸ ਕਰੇਗੀ। ਇਹ ਘਟਨਾ ਬੇਸਬਾਲ ਸਟੇਡੀਅਮ ਅਤੇ ਕੈਂਟਕੀ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਅਤੇ ਮੁਹੰਮਦ ਅਲੀ ਸੈਂਟਰ ਦੇ ਨੇੜੇ ਲੁਈਸਵਿਲੇ ਦੇ ਡਾਊਨਟਾਊਨ ਖੇਤਰ ਵਿੱਚ ਵਾਪਰੀ। ਘਟਨਾ ਬਾਰੇ ਇਕ ਚਸ਼ਮਦੀਦ ਨੇ ਦੱਸਿਆ ਕਿ ਮੈਂ ਸਟਾਪ ਲਾਈਟ ‘ਤੇ ਸੀ। ਮੈਂ ਦੇਖਿਆ ਕਿ ਚੌਰਾਹੇ ‘ਤੇ ਸੜਕ ਦੇ ਪਾਰ ਇਕ ਆਦਮੀ ਸੀ ਅਤੇ ਉਹ ਇਕ ਹੋਟਲ ਦੇ ਐਂਟਰੀ ਗੇਟ ‘ਤੇ ਲੇਟਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਕਾਰਵਾਈ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: