ਪਾਕਿਸਤਾਨ ਵਿਚ ਅੱਤਵਾਦੀਆਂ ਵੱਲੋਂ ਇਕ ਵਾਰ ਫਿਰ ਪੁਲਿਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ੁੱਕਰਵਾਰ ਸ਼ਾਮ ਨੂੰ ਕਰਾਚੀ ‘ਚ ਕੁਝ ਅੱਤਵਾਦੀ ਪੁਲਿਸ ਵਰਦੀ ‘ਚ ਹੈੱਡਕੁਆਰਟਰ ‘ਚ ਦਾਖਲ ਹੋਏ ਅਤੇ ਉਨ੍ਹਾਂ ਨੇ ਉਥੇ ਹਮਲਾ ਕੀਤਾ। ਸੂਚਨਾ ਅਨੁਸਾਰ ਇਸ ਹਮਲੇ ਵਿਚ ਇੱਕ ਪੁਲਿਸ ਅਧਿਕਾਰੀ ਅਤੇ ਰੇਂਜਰ ਸਮੇਤ 4 ਦੀ ਮੌਤ ਹੋ ਗਈ ਹੈ ਅਤੇ 18 ਲੋਕ ਜ਼ਖਮੀ ਹੋ ਗਏ ਹਨ।
ਇਸ ਹਮਲੇ ਦੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ- ਕੁਝ ਅੱਤਵਾਦੀ ਸ਼ਾਮ ਕਰੀਬ 7 ਵਜੇ ਸ਼ਾਹਰਾਹ-ਏ-ਫੈਸਲ ਇਲਾਕੇ ‘ਚ ਸਥਿਤ 5 ਮੰਜ਼ਿਲਾ ਪੁਲਿਸ ਹੈੱਡਕੁਆਰਟਰ ‘ਚ ਦਾਖਲ ਹੋਏ। ਇਸ ਮਗਰੋਂ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ‘ਤੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਕਰੀਬ 4 ਘੰਟੇ ਤੱਕ ਮੁਕਾਬਲਾ ਚੱਲਿਆ।
ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸ਼ੁੱਕਰਵਾਰ ਰਾਤ 11 ਵਜੇ ਖ਼ਤਮ ਹੋਇਆ। ਇਸ ਹਮਲੇ ‘ਚ 3 ਅੱਤਵਾਦੀਆਂ ਇਸ ਹਮਲੇ ਨੇ ਖੁਦ ਨੂੰ ਉਡਾ ਲਿਆ ਅਤੇ ਬਾਕੀ ਦੋ ਅੱਤਵਾਦੀ ਪੁਲਿਸ ਨਾਲ ਮੁਕਾਬਲੇ ‘ਚ ਮਾਰੇ ਗਏ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਹਮਲੇ ‘ਚ ਕੁੱਲ ਕਿੰਨੇ ਅੱਤਵਾਦੀ ਸ਼ਾਮਲ ਸਨ।
ਇਹ ਵੀ ਪੜ੍ਹੋ : ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਕਾਰਪੀਓ ਗੱਡੀ ‘ਚੋਂ ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ
ਪਾਕਿਸਤਾਨ ਦੇ ਆਪਣੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ TTP ਪਾਕਿਸਤਾਨ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਹੈ ਜੋ ਆਪਣੀ ਹੀ ਸਰਕਾਰ ਵਿਰੁੱਧ ਲੜ ਰਿਹਾ ਹੈ।
ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਹਮਲੇ ਸਬੰਧਤ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸਥਿਤੀ ‘ਤੇ ਨਿੱਜੀ ਤੌਰ ‘ਤੇ ਨਜ਼ਰ ਰੱਖ ਰਹੇ ਹਨ। ਇਸ ਦੇ ਨਾਲ ਹੀ ਮੁਕਾਬਲਾ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਿੰਧ ਪੁਲਿਸ ਨੇ ਹਮੇਸ਼ਾ ਦੀ ਤਰ੍ਹਾਂ ਬਹਾਦਰੀ ਨਾਲ ਅੱਤਵਾਦ ਦਾ ਸਾਹਮਣਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: