ਫਿਲੀਪੀਨਜ਼ ਵਿੱਚ ਵੀਰਵਾਰ ਰਾਤ ਨੂੰ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 31 ਲੋਕਾਂ ਦੀ ਮੌਤ ਹੋ ਖਬਰ ਸਾਹਮਣੇ ਆਈ ਸੀ। ਇਹ ਘਟਨਾ ਬਾਸਿਲਾਨ ਟਾਪੂ ‘ਤੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ MV ਲੇਡੀ ਮੈਰੀ ਨਾਮ ਦੀ ਕਿਸ਼ਤੀ ਵਿੱਚ 250 ਲੋਕ ਸਵਾਰ ਸਨ। ਅੱਗ ਲੱਗਣ ‘ਤੋਂ ਬਾਅਦ ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। 200 ਲੋਕਾਂ ਨੂੰ ਬਚਾਇਆ ਗਿਆ ਹੈ।
ਗਵਰਨਰ ਹਤਾਮਨ ਨੇ ਦੱਸਿਆ ਕਿ ਕਿਸ਼ਤੀ ਜ਼ੈਂਬੋਆਂਗਾ ਤੋਂ ਜੋਲੋ ਜਾ ਰਹੀ ਸੀ। ਬਾਸੀਲਾਨ ਪਹੁੰਚਣ ‘ਤੇ ਅੱਧੀ ਰਾਤ ਨੂੰ 12 ਵਜੇ ਅੱਗ ਲੱਗ ਗਈ। ਜਿਸ ‘ਤੋਂ ਬਾਅਦ ਕਈ ਲੋਕਾਂ ਨੇ ਸਾਗਰ ‘ਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਜਲਦੀ ਤੋਂ ਜਲਦੀ ਕਿਸ਼ਤੀ ਨੂੰ ਕਿਨਾਰੇ ‘ਤੇ ਲਿਆਂਦਾ ਗਿਆ। ਇਸ ਦੇ ਨਾਲ ਹੀ ਜਾਨ ਬਚਾਉਣ ਲਈ ਕਾਲੇ ਸਾਗਰ ਵਿੱਚ ਛਾਲ ਮਾਰਨ ਵਾਲੇ ਲੋਕਾਂ ਨੂੰ ਨੇਵੀ, ਕੋਸਟਗਾਰਡ, ਮਛੇਰਿਆਂ ਦੀ ਮਦਦ ਨਾਲ ਬਚਾਇਆ ਗਿਆ।
ਇਹ ਵੀ ਪੜ੍ਹੋ : ਦਿੱਲੀ ‘ਚ ਮੋਸਕੀਟੋ ਕੁਆਇਲ ਕਾਰਨ ਲੱਗੀ ਅੱਗ, ਧੂੰਏਂ ਨਾਲ ਦਮ ਘੁੱਟਣ ਨਾਲ 6 ਲੋਕਾਂ ਦੀ ਮੌ.ਤ
ਗਵਰਨਰ ਹਤਾਮਨ ਨੇ ਦੱਸਿਆ ਕਿ ਕਿਸ਼ਤੀ ਦੇ ਯਾਤਰੀ ਕੈਬਿਨ ‘ਚੋਂ 18 ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ 7 ਲੋਕ ਲਾਪਤਾ ਹਨ। ਉਨ੍ਹਾਂ ਨੂੰ ਲੱਭਣ ਲਈ ਸ਼ੁੱਕਰਵਾਰ ਨੂੰ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦੇਈਏ ਕਿ ਅਜਿਹੀ ਹੀ ਇੱਕ ਘਟਨਾ ਦਸੰਬਰ 1987 ਵਿੱਚ ਵਾਪਰੀ ਸੀ। ਇਸ ਦੌਰਾਨ ਇੱਕ ਯਾਤਰੀ ਕਿਸ਼ਤੀ ਡੋਨਾ ਪਾਜ਼ ਤੇਲ ਟੈਂਕਰ ਨਾਲ ਟਕਰਾ ਗਈ ਅਤੇ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ਵਿੱਚ 4300 ਲੋਕਾਂ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: